Skip to main content

MOH DA DARYAA


ਮੋਹ ਦੇ ਦਰਿਆ ਤੋਂ ਨਫ਼ਰਤ ਦੇ ਸਮੁੰਦਰ ਤਕ ਦੀ ਏ ਕਹਾਣੀ ਮੇਰੀ 

ਤੈਨੂੰ ਤਾਂ ਪਤਾ ਈ ਹੋਣਾ ਆਹ ਜੋ ਕੁਝ ਵੀ ਏ ਸਭ ਮਿਹਰਬਾਨੀ ਤੇਰੀ 


ਮੈਂ ਮਣਕਾ ਮਣਕਾ ਜੋੜ ਕੇ ਕਰਮਾਂ ਦਾ ਪਰੋਇਆ ਕਿਰਦਾਰ ਮੇਰੇ ਦੇ ਧਾਗੇ ਦੇ ਵਿੱਚ 

ਤੂੰ ਲਗਾ ਇਲਜ਼ਾਮ ਦਰ ਇਲਜ਼ਾਮ ਉਧੇੜ ਸੁੱਟ'ਤੀ ਇੱਜ਼ਤ ਵਾਲੀ ਗਾਣੀ ਮੇਰੀ 


ਮੈਂ ਬੜਾ ਪੈਂਡਾ ਤੁਰਿਆਂ ਨੰਗੇ ਪੈਰੀਂ ਆਪਣੇ ਮਾਂ-ਪਿਉ ਦੀਆਂ ਉਮੀਦਾਂ 'ਤੇ 

ਤੂੰ ਤਕਰਾਰਾਂ ਦੀ ਵਿੱਥ ਪਾ-ਪਾ ਕੇ ਬੜੀ ਦੂਰ ਕਰ'ਤੀ ਮੇਰੀ ਮੰਜ਼ਿਲ ਤੋਂ ਰਵਾਨੀ ਮੇਰੀ 


ਮੈਂ ਤੇਰੇ ਝੂਠੇ-ਸੱਚੇ ਮੇਹਣਿਆਂ ਨੂੰ ਦਰਜ ਕਰਦਾ ਰਿਹਾ ਵਾਂਗ ਧਾਰਾਵਾਂ ਦੇ 

ਮੈਂ ਖ਼ੁਦ ਨੂੰ ਸਜ਼ਾ- ਏ- ਚੁੱਪ ਸੁਣਾ ਬੈਠਾ ਸੁਣ ਕੇ ਪੇਸ਼ੇਵਰ ਬਿਆਨੀ ਤੇਰੀ 


ਮੈਂ ਹੱਥੀਂ ਗਲੇ ਘੋਟ'ਤੇ ਨਜ਼ਮਾਂ ਦੇ ਤੇ ਕਲਮ ਦੀ ਕੋਖ਼ 'ਚ ਹੀ ਮਾਰ'ਤੇ ਸਾਰੇ ਲਫ਼ਜ਼ ਮੇਰੇ 

ਤਾਂ ਜੋ ਮੇਰੇ ਦਿਲ ਦੇ ਬਚੇ ਵਰਕੇ 'ਤੇ ਇੱਕ ਲੀਕ ਵੀ ਨਾ ਰਹਿ ਜਾਵੇ ਨਿਸ਼ਾਨੀ ਤੇਰੀ 


ਮੋਹ ਦੇ ਦਰਿਆ ਤੋਂ ਨਫ਼ਰਤ ਦੇ ਸਮੁੰਦਰ ਤਕ ਦੀ ਏ ਕਹਾਣੀ ਮੇਰੀ 

ਤੈਨੂੰ ਤਾਂ ਪਤਾ ਈ ਹੋਣਾ ਆਹ ਜੋ ਕੁਝ ਵੀ ਏ ਸਭ ਮਿਹਰਬਾਨੀ ਤੇਰੀ 




Moh de daryaa to nafrat de samundar tak di e kahani meri

Tainu ta pta hi hona eh jo kujh vi hai sab meharbani teri


Main manka manka jod ke karma'n da paroya kirdar mere de dhaage de vich

Tu lga ilzam dar ilzam udhed sutt diti izzat vali gaani meri


Main bada painda(raasta) turian nange pairin apne maa-piyo dian umeedian utte

Tu takraran di vith(gap) pa pa ke badi dur karti meri manzil to rawani meri


Main tere jhuthe-sache mehnyan nu darz karda reha vaang dharawan de

Main khud nu saza-e-chup suna betha sun ke peshewar biyani teri


Main hathin gale(neck) ghot te nazma'n de te kalam di kokh ch hi maar te sare lafz mere

Taan jo mere dil de bache varke utte ikk leek vi na reh jaave nishani teri


Moh de daryaa to nafrat de samundar tak di e kahani meri

Tainu ta pta hi hona eh jo kujh vi hai sab meharbani teri






Comments

Popular posts from this blog

NA MANZOORI

ਮੈਂ ਸੁਣਿਆ ਲੋਕੀਂ ਮੈਨੂੰ ਕਵੀ ਜਾਂ ਸ਼ਾਇਰ ਕਹਿੰਦੇ ਨੇ  ਕੁਝ ਕਹਿੰਦੇ ਨੇ ਦਿਲ ਦੀਆਂ ਦੱਸਣ ਵਾਲਾ  ਕੁਝ ਕਹਿੰਦੇ ਨੇ ਦਿਲ ਦੀਆਂ ਬੁੱਝਣ ਵਾਲਾ  ਕੁਝ ਕਹਿੰਦੇ ਨੇ ਰਾਜ਼ ਸੱਚ ਖੋਲਣ ਵਾਲਾ  ਤੇ ਕੁਝ ਅਲਫਾਜ਼ਾਂ ਪਿੱਛੇ ਲੁੱਕਿਆ ਕਾਇਰ ਕਹਿੰਦੇ ਨੇ  ਪਰ ਸੱਚ ਦੱਸਾਂ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ  ਕਿ ਕੋਈ ਮੇਰੇ ਬਾਰੇ ਕੀ ਕਹਿੰਦਾ ਹੈ ਤੇ ਕੀ ਕੁਝ ਨਹੀਂ ਕਹਿੰਦਾ  ਕਿਉਂਕਿ ਮੈਂ ਆਪਣੇ ਆਪ ਨੂੰ ਕੋਈ ਕਵੀ ਜਾਂ ਸ਼ਾਇਰ ਨਹੀਂ ਮੰਨਦਾ  ਕਿਉਂਕਿ ਮੈਂ ਅੱਜ ਤਕ ਕਦੇ ਇਹ ਤਾਰੇ ਬੋਲਦੇ ਨਹੀਂ ਸੁਣੇ  ਚੰਨ ਨੂੰ ਕਿਸੇ ਵੱਲ ਵੇਖ ਸ਼ਰਮਾਉਂਦੇ ਨਹੀਂ ਦੇਖਿਆ  ਨਾ ਹੀ ਕਿਸੇ ਦੀਆਂ ਜ਼ੁਲਫ਼ਾਂ `ਚੋਂ ਫੁੱਲਾਂ ਵਾਲੀ ਮਹਿਕ ਜਾਣੀ ਏ  ਤੇ ਨਾ ਹੀ ਕਿਸੇ ਦੀਆਂ ਵੰਗਾਂ ਨੂੰ ਗਾਉਂਦੇ ਸੁਣਿਆ  ਨਾ ਹੀ ਕਿਸੇ ਦੀਆਂ ਨੰਗੀਆਂ ਹਿੱਕਾਂ `ਚੋਂ  ਉੱਭਰਦੀਆਂ ਪਹਾੜੀਆਂ ਵਾਲਾ ਨਜ਼ਾਰਾ ਤੱਕਿਆ ਏ  ਨਾ ਹੀ ਤੁਰਦੇ ਲੱਕ ਦੀ ਕਦੇ ਤਰਜ਼ ਫੜੀ ਏ  ਤੇ ਨਾ ਹੀ ਸਾਹਾਂ ਦੀ ਤਾਲ `ਤੇ ਕਦੇ ਹੇਕਾਂ ਲਾਈਆਂ ਨੇ  ਪਰ ਮੈਂ ਖੂਬ ਸੁਣੀ ਏ  ਗੋਹੇ ਦਾ ਲਵਾਂਡਾ ਚੁੱਕ ਕੇ ਉੱਠਦੀ ਬੁੜੀ ਦੇ ਲੱਕ ਦੀ ਕੜਾਕ  ਤੇ ਨਿਓਂ ਕੇ ਝੋਨਾ ਲਾਉਂਦੇ ਬੁੜੇ ਦੀ ਨਿਕਲੀ ਆਹ  ਮੈਂ ਦੇਖੀ ਏ  ਫਾਹਾ ਲੈ ਕੇ ਮਰੇ ਜੱਟ ਦੇ ਬਲਦਾਂ ਦੀ ਅੱਖਾਂ `ਚ ਨਮੋਸ਼ੀ  ਤੇ ਪੱਠੇ ਖਾਂਦੀ ਦੁੱਧ-ਸੁੱਕੀ ਫੰਡਰ ਗਾਂ ਦੇ ਦਿਲ ਦੀ...

अर्ज़ी / ARZI

आज कोई गीत या कोई कविता नहीं, आज सिर्फ एक अर्ज़ी लिख रहा हूँ , मन मर्ज़ी से जीने की मन की मर्ज़ी लिख रहा हूँ । आज कोई ख्वाब  , कोई  हसरत  या कोई इल्तिजा नहीं , आज बस इस खुदी की खुद-गर्ज़ी लिख रहा हूँ ,  मन मर्ज़ी से जीने की मन की मर्ज़ी लिख रहा हूँ ।  कि अब तक जो लिख-लिख कर पन्ने काले किये , कितने लफ्ज़ कितने हर्फ़ इस ज़ुबान के हवाले किये , कि कितने किस्से इस दुनिआ के कागज़ों पर जड़ दिए , कितने लावारिस किरदारों को कहानियों के घर दिए , खोलकर देखी जो दिल की किताब तो एहसास हुआ कि अब तक  जो भी लिख रहा हूँ सब फ़र्ज़ी लिख रहा हूँ। लेकिन आज कोई दिल बहलाने वाली झूठी उम्मीद नहीं , आज बस इन साँसों में सहकती हर्ज़ी लिख रहा हूँ , मन मर्ज़ी से जीने की मन की मर्ज़ी लिख रहा हूँ । कि आवारा पंछी हूँ एक , उड़ना चाहता हूँ ऊँचे पहाड़ों में , नरगिस का फूल हूँ एक , खिलना चाहता हूँ सब बहारों में , कि बेबाक आवाज़ हूँ एक, गूँजना चाहता हूँ खुले आसमान पे , आज़ाद अलफ़ाज़ हूँ एक, गुनगुनाना चाहता हूँ हर ज़ुबान पे , खो जाना चाहता हूँ इस हवा में बन के एक गीत , बस...

BHEED

भीड़    इस मुल्क में    अगर कुछ सबसे खतरनाक है तो यह भीड़ यह भीड़ जो ना जाने कब कैसे  और कहाँ से निकल कर आ जाती है और छा जाती है सड़कों पर   और धूल उड़ा कर    खो जाती है उसी धूल में कहीं   लेकिन पीछे छोड़ जाती है   लाल सुरख गहरे निशान   जो ता उम्र उभरते दिखाई देते हैं   इस मुल्क के जिस्म पर लेकिन क्या है यह भीड़   कैसी है यह भीड़    कौन है यह भीड़   इसकी पहचान क्या है   इसका नाम क्या है   इसका जाति दीन धर्म ईमान क्या है   इसका कोई जनम सर्टिफिकेट नहीं हैं क्या   इसका कोई पैन आधार नहीं है क्या   इसकी उँगलियों के निशान नहींं हैं क्या इसका कोई वोटर कार्ड या    कोई प्रमाण पत्र नहीं हैं क्या   भाषण देने वालो में   इतनी चुप्पी क्यों है अब इन सब बातों के उत्तर नहीं हैं क्या उत्तर हैं उत्तर तो हैं लेकिन सुनेगा कौन सुन भी लिया तो सहेगा कौन और सुन‌कर पढ़कर अपनी आवाज़ में कहेगा कौन लेकिन अब लिखना पड़ेगा अब पढ़ना पड़ेगा  कहना सुनना पड़ेगा सहना...