Skip to main content

RAAVAN

ਸੁਣ ਵੇ ਪਾਪੀ ਜ਼ਾਲਮਾ
ਮੂੰਹ ਤੋਂ ਰਾਮ ਤੇ ਮਨ ਦਿਆ ਰਾਵਣਾ
ਵੇ ਤੂੰ ਸਾਰੀ ਜ਼ਿੰਦਗੀ ਖਾ ਲਈ ਆਪਣੀ
ਤੇ ਹੋਰ ਦੱਸ ਤੂੰ ਕੀ-ਕੀ ਖਾਵਣਾ,
ਸੁਣ ਵੇ ਪਾਪੀ ਜ਼ਾਲਮਾ
ਮੂੰਹ ਤੋਂ ਰਾਮ ਤੇ ਮਨ ਦਿਆ ਰਾਵਣਾ ।

ਵੇ ਤੂੰ ਸਾਰੇ ਖੇੜੇ ਖੋਰ ਕੇ ਖਾ ਗਿਆਂ
ਅੱਖੀਂ ਸੁਪਨੇ ਭੋਰ ਕੇ ਖਾ ਗਿਆਂ
ਹੱਥੀਂ ਲਾਏ ਗੀਤ ਤੂੰ ਆਪੇ ਛਾਂਗੇ
ਤੇ ਸਾਰੇ ਅਲਫਾਜ਼ ਤੋੜ ਕੇ ਖਾ ਗਿਆਂ,
ਵੇ ਤੂੰ ਡੀਕ ਲਾ ਕੇ ਪੀ ਗਿਆਂ ਸਾਰੀ ਕਾਲੀ ਸਿਆਹੀ
ਤੇ ਹੁਣ ਏਹਨਾਂ ਚਿੱਟੇ ਬੰਜਰ ਵਰਕਿਆਂ ਤੋਂ
ਅੱਖਰਾਂ ਦੀ ਪਿਉਂਦ ਵੇ ਕਿੱਥੋਂ ਚ੍ਹਾਹਵਣਾ,
ਸੁਣ ਵੇ ਪਾਪੀ ਜ਼ਾਲਮਾ
ਮੂੰਹ ਤੋਂ ਰਾਮ ਤੇ ਮਨ ਦਿਆ ਰਾਵਣਾ ।

ਵੇ ਤੂੰ ਆਪਣੀ ਵਿਆਹੀ ਆਪੇ ਖਾ ਲਈ
ਤੇ ਹੋਰ ਵੀ ਕਿੰਨੀਆਂ ਵਿਆਹੀਆਂ-ਕੁਆਰੀਆਂ ਖਾ ਗਿਆਂ
ਕੁੱਝ ਖਾਦੀਆਂ ਨੱਕੋਂ-ਕੰਨੋਂ ਸੁੰਨੀਆਂ
ਤੇ ਕੁੱਝ ਚਾਹਵਾਂ ਨਾਲ ਸ਼ਿੰਗਾਰੀਆਂ ਖਾ ਗਿਆਂ
ਵੇ ਤੂੰ ਰੂਹ ਖਾਦੀ ਤੂੰ ਜਿਸਮ ਖਾਦੇ ਤੂੰ ਕੁੱਖਾਂ ਖਾਦੀਆਂ
ਤੇ ਹੱਸਦੇ-ਵਸਦੇ ਵੇਹੜੇ ਦੀਆਂ ਕਿਲਕਾਰੀਆਂ ਖਾ ਗਿਆਂ,
ਵੇ ਤੂੰ ਪੱਕੀਆਂ ਨੀਂਹਾਂ ਮਿੱਟੀ ਕੀਤੀਆਂ
ਤੇ ਹੁਣ ਜਬਰ ਦੀਆਂ ਢੇਮਾਂ ਮਾਰ
ਕੱਚੇ ਢੱਠੇ ਕੋਠੇ ਕਾਥੋਂ ਢਾਹਵਣਾ,
ਸੁਣ ਵੇ ਪਾਪੀ ਜ਼ਾਲਮਾ
ਮੂੰਹ ਤੋਂ ਰਾਮ ਤੇ ਮਨ ਦਿਆ ਰਾਵਣਾ ।

ਵੇ ਤੂੰ ਸਾਰੀ ਜ਼ਿੰਦਗੀ ਖਾ ਲਈ ਆਪਣੀ
ਤੇ ਹੋਰ ਦੱਸ ਤੂੰ ਕੀ-ਕੀ ਖਾਵਣਾ
ਸੁਣ ਵੇ ਪਾਪੀ ਜ਼ਾਲਮਾ
ਮੂੰਹ ਤੋਂ ਰਾਮ ਤੇ ਮਨ ਦਿਆ ਰਾਵਣਾ ।।

Forever Sale is On 
Only On 
www.under499.co.in


Sun ve paapi zaalma
Munh ton Ram te mann ton Raavna
Ve tu sari zindagi kha lai apni
Te hor das tu ki ki khaavna
Sun ve paapi zaalma
Munh ton Ram te mann ton Raavna

Ve tu sare khede khor ke kha gya
Akhin supne bhor ke kha gya
Hathi`n laaye geet tu aap chhaange
Te sare alfaz tod ke kha gya
Ve tu deek la ke pee gya sari kaali siyahi
Te hun ehna chitte banjar varkyan ton
Akhran di piyond ve kithon chhahvna
Sun ve paapi zaalma
Munh ton Ram te mann ton Raavna ...

Ve tu apni viahi aape kha lai
Te hor vi kinian viahian-kuwarian kha gya
Kujh khadian nakkon-kannon sunnian
Te kujh chahwan naal shingarian kha gya
Ve tu rooh khadi tu jism khade tu kukh`an khadian
Te hasde-vasde vehre dian kilkarian kha gya
Ve tu pakkian neenhan mitti kitian
Te hun jabar dian dheman maar
Kache dhathe kothe kathon dhaahvna
Sun ve paapi zaalma
Munh ton Ram te mann ton Raavna ...

Ve tu sari zindagi kha lai apni
Te hor das tu ki ki khaavna
Sun ve paapi zaalma
Munh ton Ram te mann ton Raavna ...

Comments

Popular posts from this blog

NA MANZOORI

ਮੈਂ ਸੁਣਿਆ ਲੋਕੀਂ ਮੈਨੂੰ ਕਵੀ ਜਾਂ ਸ਼ਾਇਰ ਕਹਿੰਦੇ ਨੇ  ਕੁਝ ਕਹਿੰਦੇ ਨੇ ਦਿਲ ਦੀਆਂ ਦੱਸਣ ਵਾਲਾ  ਕੁਝ ਕਹਿੰਦੇ ਨੇ ਦਿਲ ਦੀਆਂ ਬੁੱਝਣ ਵਾਲਾ  ਕੁਝ ਕਹਿੰਦੇ ਨੇ ਰਾਜ਼ ਸੱਚ ਖੋਲਣ ਵਾਲਾ  ਤੇ ਕੁਝ ਅਲਫਾਜ਼ਾਂ ਪਿੱਛੇ ਲੁੱਕਿਆ ਕਾਇਰ ਕਹਿੰਦੇ ਨੇ  ਪਰ ਸੱਚ ਦੱਸਾਂ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ  ਕਿ ਕੋਈ ਮੇਰੇ ਬਾਰੇ ਕੀ ਕਹਿੰਦਾ ਹੈ ਤੇ ਕੀ ਕੁਝ ਨਹੀਂ ਕਹਿੰਦਾ  ਕਿਉਂਕਿ ਮੈਂ ਆਪਣੇ ਆਪ ਨੂੰ ਕੋਈ ਕਵੀ ਜਾਂ ਸ਼ਾਇਰ ਨਹੀਂ ਮੰਨਦਾ  ਕਿਉਂਕਿ ਮੈਂ ਅੱਜ ਤਕ ਕਦੇ ਇਹ ਤਾਰੇ ਬੋਲਦੇ ਨਹੀਂ ਸੁਣੇ  ਚੰਨ ਨੂੰ ਕਿਸੇ ਵੱਲ ਵੇਖ ਸ਼ਰਮਾਉਂਦੇ ਨਹੀਂ ਦੇਖਿਆ  ਨਾ ਹੀ ਕਿਸੇ ਦੀਆਂ ਜ਼ੁਲਫ਼ਾਂ `ਚੋਂ ਫੁੱਲਾਂ ਵਾਲੀ ਮਹਿਕ ਜਾਣੀ ਏ  ਤੇ ਨਾ ਹੀ ਕਿਸੇ ਦੀਆਂ ਵੰਗਾਂ ਨੂੰ ਗਾਉਂਦੇ ਸੁਣਿਆ  ਨਾ ਹੀ ਕਿਸੇ ਦੀਆਂ ਨੰਗੀਆਂ ਹਿੱਕਾਂ `ਚੋਂ  ਉੱਭਰਦੀਆਂ ਪਹਾੜੀਆਂ ਵਾਲਾ ਨਜ਼ਾਰਾ ਤੱਕਿਆ ਏ  ਨਾ ਹੀ ਤੁਰਦੇ ਲੱਕ ਦੀ ਕਦੇ ਤਰਜ਼ ਫੜੀ ਏ  ਤੇ ਨਾ ਹੀ ਸਾਹਾਂ ਦੀ ਤਾਲ `ਤੇ ਕਦੇ ਹੇਕਾਂ ਲਾਈਆਂ ਨੇ  ਪਰ ਮੈਂ ਖੂਬ ਸੁਣੀ ਏ  ਗੋਹੇ ਦਾ ਲਵਾਂਡਾ ਚੁੱਕ ਕੇ ਉੱਠਦੀ ਬੁੜੀ ਦੇ ਲੱਕ ਦੀ ਕੜਾਕ  ਤੇ ਨਿਓਂ ਕੇ ਝੋਨਾ ਲਾਉਂਦੇ ਬੁੜੇ ਦੀ ਨਿਕਲੀ ਆਹ  ਮੈਂ ਦੇਖੀ ਏ  ਫਾਹਾ ਲੈ ਕੇ ਮਰੇ ਜੱਟ ਦੇ ਬਲਦਾਂ ਦੀ ਅੱਖਾਂ `ਚ ਨਮੋਸ਼ੀ  ਤੇ ਪੱਠੇ ਖਾਂਦੀ ਦੁੱਧ-ਸੁੱਕੀ ਫੰਡਰ ਗਾਂ ਦੇ ਦਿਲ ਦੀ...

अर्ज़ी / ARZI

आज कोई गीत या कोई कविता नहीं, आज सिर्फ एक अर्ज़ी लिख रहा हूँ , मन मर्ज़ी से जीने की मन की मर्ज़ी लिख रहा हूँ । आज कोई ख्वाब  , कोई  हसरत  या कोई इल्तिजा नहीं , आज बस इस खुदी की खुद-गर्ज़ी लिख रहा हूँ ,  मन मर्ज़ी से जीने की मन की मर्ज़ी लिख रहा हूँ ।  कि अब तक जो लिख-लिख कर पन्ने काले किये , कितने लफ्ज़ कितने हर्फ़ इस ज़ुबान के हवाले किये , कि कितने किस्से इस दुनिआ के कागज़ों पर जड़ दिए , कितने लावारिस किरदारों को कहानियों के घर दिए , खोलकर देखी जो दिल की किताब तो एहसास हुआ कि अब तक  जो भी लिख रहा हूँ सब फ़र्ज़ी लिख रहा हूँ। लेकिन आज कोई दिल बहलाने वाली झूठी उम्मीद नहीं , आज बस इन साँसों में सहकती हर्ज़ी लिख रहा हूँ , मन मर्ज़ी से जीने की मन की मर्ज़ी लिख रहा हूँ । कि आवारा पंछी हूँ एक , उड़ना चाहता हूँ ऊँचे पहाड़ों में , नरगिस का फूल हूँ एक , खिलना चाहता हूँ सब बहारों में , कि बेबाक आवाज़ हूँ एक, गूँजना चाहता हूँ खुले आसमान पे , आज़ाद अलफ़ाज़ हूँ एक, गुनगुनाना चाहता हूँ हर ज़ुबान पे , खो जाना चाहता हूँ इस हवा में बन के एक गीत , बस...

BHEED

भीड़    इस मुल्क में    अगर कुछ सबसे खतरनाक है तो यह भीड़ यह भीड़ जो ना जाने कब कैसे  और कहाँ से निकल कर आ जाती है और छा जाती है सड़कों पर   और धूल उड़ा कर    खो जाती है उसी धूल में कहीं   लेकिन पीछे छोड़ जाती है   लाल सुरख गहरे निशान   जो ता उम्र उभरते दिखाई देते हैं   इस मुल्क के जिस्म पर लेकिन क्या है यह भीड़   कैसी है यह भीड़    कौन है यह भीड़   इसकी पहचान क्या है   इसका नाम क्या है   इसका जाति दीन धर्म ईमान क्या है   इसका कोई जनम सर्टिफिकेट नहीं हैं क्या   इसका कोई पैन आधार नहीं है क्या   इसकी उँगलियों के निशान नहींं हैं क्या इसका कोई वोटर कार्ड या    कोई प्रमाण पत्र नहीं हैं क्या   भाषण देने वालो में   इतनी चुप्पी क्यों है अब इन सब बातों के उत्तर नहीं हैं क्या उत्तर हैं उत्तर तो हैं लेकिन सुनेगा कौन सुन भी लिया तो सहेगा कौन और सुन‌कर पढ़कर अपनी आवाज़ में कहेगा कौन लेकिन अब लिखना पड़ेगा अब पढ़ना पड़ेगा  कहना सुनना पड़ेगा सहना...