Skip to main content

PEERH PRAUHNI (ਪੀੜ ਪ੍ਰਾਹੁਣੀ )

ਪੀੜੇ ਨੀ ਕਦੇ ਬਣ ਪ੍ਰਾਹੁਣੀ , ਦਰ ਮੇਰੇ ਵੀ ਆ ਨੀ ,
ਦਿਲ ਮੇਰੇ ਦੇ ਭਰੇ ਛਲਾਵੇ , ਅੱਖਾਂ ਚੋਂ ਛਲਕਾ ਨੀ ,
ਪੀੜੇ ਨੀ ਕਦੇ ਬਣ ਪ੍ਰਾਹੁਣੀ . . . . .

ਇੱਕ ਦੀਵਾ ਗ਼ਮ ਦਾ , ਬੂਹੇ ਬਾਲੀ ਬੈਠਾਂ ਹਾਂ ,
ਬੁੱਝ ਚੱਲਿਆ ਆ ਕੇ ਤੇਲ ਹਿਜਰ ਦਾ ਪਾ ਨੀ ,
ਪੀੜੇ ਨੀ ਕਦੇ ਬਣ ਪ੍ਰਾਹੁਣੀ . . . . . .

ਮੈਂ ਇੱਕ ਸੇਜ ਸਜਾਈ , ਕੰਡਿਆਂ ਦੇ ਨਾਲ ਮਰ-ਮਰ ਕੇ ,
ਆ ਪਾ ਗਲਵਕੜੀ ਮੈਨੂੰ ਸੇਜ ਲਿਟਾ ਨੀ ,
ਪੀੜੇ ਨੀ ਕਦੇ ਬਣ ਪ੍ਰਾਹੁਣੀ . . . . .

ਸਦਰਾਂ ਦਾ ਬੂਟਾ , ਬਾਲਣ ਵੱਢੀ ਬੈਠਾਂ ਹਾਂ ,
ਆ ਬਿਰਹੋਂ ਦੀ ਕੜਾਹੀ ਹੱਥੀਂ ਚੁੱਲ੍ਹੇ ਚੜਾ ਨੀ ,
ਪੀੜੇ ਨੀ ਕਦੇ ਬਣ ਪ੍ਰਾਹੁਣੀ . . . . .

ਮੈਂ ਸਾਕ ਸਾਹਾਂ ਦਾ , ਨਾਲ ਰਚਾਇਆ ਹੌਕਿਆਂ ਦੇ ,
ਆ ਗੀਤ ਵਿਰਾਗੇ ਸ਼ਗਨਾਂ ਵਾਲੇ ਗਾ ਨੀ ,
ਪੀੜੇ ਨੀ ਕਦੇ ਬਣ ਪ੍ਰਾਹੁਣੀ . . . . .

ਮੈਂ ਫ਼ਰਦ ਏਹ ਦਿਲ ਦੀ , ਦਰਜ ਕਰਾ ਕੇ ਰੱਖੀ ਹੈ ,
ਆ ਹੱਕ - ਹਕੂਕੀ ਆਪਣੇ ਨਾਮ ਲਿਖਾ ਨੀ ,
ਪੀੜੇ ਨੀ ਕਦੇ ਬਣ ਪ੍ਰਾਹੁਣੀ . . . . . .

ਮੈਂ ਦੁਨੀਆ ਦੀ ਮਸਾਣੇ , ਅਰਥੀ ਸਜਾਤੀ ਜ਼ਿੰਦਗੀ ਦੀ ,
ਆ ਆਪਣੇ ਹੱਥੀਂ ਕਿਰਿਆ ਕਰਮ ਕਰਾ ਨੀ ,
ਪੀੜੇ ਨੀ ਕਦੇ ਬਣ ਪ੍ਰਾਹੁਣੀ . . . . .

ਪੀੜੇ ਨੀ ਕਦੇ ਬਣ ਪ੍ਰਾਹੁਣੀ , ਦਰ ਮੇਰੇ ਵੀ ਆ ਨੀ ,
ਦਿਲ ਮੇਰੇ ਦੇ ਭਰੇ ਛਲਾਵੇ , ਅੱਖਾਂ ਚੋਂ ਛਲਕਾ ਨੀ ,
ਪੀੜੇ ਨੀ ਕਦੇ ਬਣ ਪ੍ਰਾਹੁਣੀ . . . . .

Peerhe ni kade ban prauhni , Dar mee vi aa ni,
Dil mere de bhare chhalaave akhan cho chhalka ni ,
Peerhe ni kade ban prauhni . . . . . .

Ikk deeva gham da , Boohe baali bethan haan ,
Bujh chalya aa ke tel hijar da paa ni ,
Peerhe ni kade ban prauhni . . . . . .

Main ikk sej sajai , Kandian de naal mar-mar ke ,
Aa paa galvakdi meinu sej lita ni ,
Peerhe ni kade ban prauhni . . . . . .

Sadran da butta , Baalan vaddi bethan haan ,
Aa birhon di kadaahi hathin chulhe chda ni ,
Peerhe ni kade ban prauhni . . . . . .

Main saak saahan da , Naal rachaya hokian de ,
Aa geet viraage shagna vaale gaa ni ,
Peerhe ni kade ban prauhni . . . . . .

Main fard eh dil di , Darj kara ke rakhi hai ,
Aa hakk - hakuki aapne naam likha ni ,
Peerhe ni kade ban prauhni . . . . . .

Main dunia di masaane , Arthi sajati zindagi di ,
Aa aapne hathin kiriya karam kra ni ,
Peerhe ni kade ban prauhni . . . . . .

Peerhe ni kade ban prauhni , Dar mee vi aa ni,
Dil mere de bhare chhalaave akhan cho chhalka ni ,
Peerhe ni kade ban prauhni . . . . . .

Comments

Popular posts from this blog

NA MANZOORI

ਮੈਂ ਸੁਣਿਆ ਲੋਕੀਂ ਮੈਨੂੰ ਕਵੀ ਜਾਂ ਸ਼ਾਇਰ ਕਹਿੰਦੇ ਨੇ  ਕੁਝ ਕਹਿੰਦੇ ਨੇ ਦਿਲ ਦੀਆਂ ਦੱਸਣ ਵਾਲਾ  ਕੁਝ ਕਹਿੰਦੇ ਨੇ ਦਿਲ ਦੀਆਂ ਬੁੱਝਣ ਵਾਲਾ  ਕੁਝ ਕਹਿੰਦੇ ਨੇ ਰਾਜ਼ ਸੱਚ ਖੋਲਣ ਵਾਲਾ  ਤੇ ਕੁਝ ਅਲਫਾਜ਼ਾਂ ਪਿੱਛੇ ਲੁੱਕਿਆ ਕਾਇਰ ਕਹਿੰਦੇ ਨੇ  ਪਰ ਸੱਚ ਦੱਸਾਂ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ  ਕਿ ਕੋਈ ਮੇਰੇ ਬਾਰੇ ਕੀ ਕਹਿੰਦਾ ਹੈ ਤੇ ਕੀ ਕੁਝ ਨਹੀਂ ਕਹਿੰਦਾ  ਕਿਉਂਕਿ ਮੈਂ ਆਪਣੇ ਆਪ ਨੂੰ ਕੋਈ ਕਵੀ ਜਾਂ ਸ਼ਾਇਰ ਨਹੀਂ ਮੰਨਦਾ  ਕਿਉਂਕਿ ਮੈਂ ਅੱਜ ਤਕ ਕਦੇ ਇਹ ਤਾਰੇ ਬੋਲਦੇ ਨਹੀਂ ਸੁਣੇ  ਚੰਨ ਨੂੰ ਕਿਸੇ ਵੱਲ ਵੇਖ ਸ਼ਰਮਾਉਂਦੇ ਨਹੀਂ ਦੇਖਿਆ  ਨਾ ਹੀ ਕਿਸੇ ਦੀਆਂ ਜ਼ੁਲਫ਼ਾਂ `ਚੋਂ ਫੁੱਲਾਂ ਵਾਲੀ ਮਹਿਕ ਜਾਣੀ ਏ  ਤੇ ਨਾ ਹੀ ਕਿਸੇ ਦੀਆਂ ਵੰਗਾਂ ਨੂੰ ਗਾਉਂਦੇ ਸੁਣਿਆ  ਨਾ ਹੀ ਕਿਸੇ ਦੀਆਂ ਨੰਗੀਆਂ ਹਿੱਕਾਂ `ਚੋਂ  ਉੱਭਰਦੀਆਂ ਪਹਾੜੀਆਂ ਵਾਲਾ ਨਜ਼ਾਰਾ ਤੱਕਿਆ ਏ  ਨਾ ਹੀ ਤੁਰਦੇ ਲੱਕ ਦੀ ਕਦੇ ਤਰਜ਼ ਫੜੀ ਏ  ਤੇ ਨਾ ਹੀ ਸਾਹਾਂ ਦੀ ਤਾਲ `ਤੇ ਕਦੇ ਹੇਕਾਂ ਲਾਈਆਂ ਨੇ  ਪਰ ਮੈਂ ਖੂਬ ਸੁਣੀ ਏ  ਗੋਹੇ ਦਾ ਲਵਾਂਡਾ ਚੁੱਕ ਕੇ ਉੱਠਦੀ ਬੁੜੀ ਦੇ ਲੱਕ ਦੀ ਕੜਾਕ  ਤੇ ਨਿਓਂ ਕੇ ਝੋਨਾ ਲਾਉਂਦੇ ਬੁੜੇ ਦੀ ਨਿਕਲੀ ਆਹ  ਮੈਂ ਦੇਖੀ ਏ  ਫਾਹਾ ਲੈ ਕੇ ਮਰੇ ਜੱਟ ਦੇ ਬਲਦਾਂ ਦੀ ਅੱਖਾਂ `ਚ ਨਮੋਸ਼ੀ  ਤੇ ਪੱਠੇ ਖਾਂਦੀ ਦੁੱਧ-ਸੁੱਕੀ ਫੰਡਰ ਗਾਂ ਦੇ ਦਿਲ ਦੀ...

अर्ज़ी / ARZI

आज कोई गीत या कोई कविता नहीं, आज सिर्फ एक अर्ज़ी लिख रहा हूँ , मन मर्ज़ी से जीने की मन की मर्ज़ी लिख रहा हूँ । आज कोई ख्वाब  , कोई  हसरत  या कोई इल्तिजा नहीं , आज बस इस खुदी की खुद-गर्ज़ी लिख रहा हूँ ,  मन मर्ज़ी से जीने की मन की मर्ज़ी लिख रहा हूँ ।  कि अब तक जो लिख-लिख कर पन्ने काले किये , कितने लफ्ज़ कितने हर्फ़ इस ज़ुबान के हवाले किये , कि कितने किस्से इस दुनिआ के कागज़ों पर जड़ दिए , कितने लावारिस किरदारों को कहानियों के घर दिए , खोलकर देखी जो दिल की किताब तो एहसास हुआ कि अब तक  जो भी लिख रहा हूँ सब फ़र्ज़ी लिख रहा हूँ। लेकिन आज कोई दिल बहलाने वाली झूठी उम्मीद नहीं , आज बस इन साँसों में सहकती हर्ज़ी लिख रहा हूँ , मन मर्ज़ी से जीने की मन की मर्ज़ी लिख रहा हूँ । कि आवारा पंछी हूँ एक , उड़ना चाहता हूँ ऊँचे पहाड़ों में , नरगिस का फूल हूँ एक , खिलना चाहता हूँ सब बहारों में , कि बेबाक आवाज़ हूँ एक, गूँजना चाहता हूँ खुले आसमान पे , आज़ाद अलफ़ाज़ हूँ एक, गुनगुनाना चाहता हूँ हर ज़ुबान पे , खो जाना चाहता हूँ इस हवा में बन के एक गीत , बस...

BHEED

भीड़    इस मुल्क में    अगर कुछ सबसे खतरनाक है तो यह भीड़ यह भीड़ जो ना जाने कब कैसे  और कहाँ से निकल कर आ जाती है और छा जाती है सड़कों पर   और धूल उड़ा कर    खो जाती है उसी धूल में कहीं   लेकिन पीछे छोड़ जाती है   लाल सुरख गहरे निशान   जो ता उम्र उभरते दिखाई देते हैं   इस मुल्क के जिस्म पर लेकिन क्या है यह भीड़   कैसी है यह भीड़    कौन है यह भीड़   इसकी पहचान क्या है   इसका नाम क्या है   इसका जाति दीन धर्म ईमान क्या है   इसका कोई जनम सर्टिफिकेट नहीं हैं क्या   इसका कोई पैन आधार नहीं है क्या   इसकी उँगलियों के निशान नहींं हैं क्या इसका कोई वोटर कार्ड या    कोई प्रमाण पत्र नहीं हैं क्या   भाषण देने वालो में   इतनी चुप्पी क्यों है अब इन सब बातों के उत्तर नहीं हैं क्या उत्तर हैं उत्तर तो हैं लेकिन सुनेगा कौन सुन भी लिया तो सहेगा कौन और सुन‌कर पढ़कर अपनी आवाज़ में कहेगा कौन लेकिन अब लिखना पड़ेगा अब पढ़ना पड़ेगा  कहना सुनना पड़ेगा सहना...