Skip to main content

Posts

Showing posts from July, 2022

PAAR

ਉਹ ਕਹਿੰਦਾ... ਚੱਲ ! ਚੰਨ ਤੇ ਤਾਰਿਆਂ ਪਾਰ ਚੱਲੀਏ  ਮੈਂ ਕਹਿਣਾਂ...  ਛੱਡ ! ਪਿੰਡ ਦੇ ਢਾਰਿਆਂ ਪਾਰ ਚੱਲੀਏ  ਉਹ ਕਹਿੰਦਾ... ਚੱਲ ! ਤੱਕੀਏ ਅੰਬਰਾਂ ਤੋਂ ਪਾਰ ਦੇ ਨਜ਼ਾਰੇ ਮੈਂ ਕਹਿਣਾਂ...  ਛੱਡ ! ਏਹਨਾਂ ਸਭ ਨਜ਼ਾਰਿਆਂ ਪਾਰ ਚੱਲੀਏ  ਉਹ ਕਹਿੰਦਾ... ਚੱਲ ! ਦੁਨੀਆ ਜਿੱਤ ਕੇ ਦਿਖਾ ਦੇਈਏ ਦੁਨੀਆ ਨੂੰ  ਮੈਂ ਕਹਿਣਾਂ...  ਛੱਡ ! ਖ਼ੁਦ ਖ਼ੁਦੀ ਤੋਂ ਹਾਰਿਆਂ ਪਾਰ ਚੱਲੀਏ  ਉਹ ਕਹਿੰਦਾ... ਚੱਲ ! ਦੁਨੀਆ `ਤੇ ਲਿਖ ਦੇਈਏ ਨਵੇਂ ਇਸ਼ਕ ਦੀ ਕਹਾਣੀ  ਮੈਂ ਕਹਿਣਾਂ...  ਛੱਡ ! ਇਸ ਝੂਠੀ ਮੁਹੱਬਤ ਦੇ ਝੂਠੇ ਲਾਰਿਆਂ ਪਾਰ ਚੱਲੀਏ  ਉਹ ਕਹਿੰਦਾ... ਚੱਲ ! ਦੇਖੀਏ ਕਿਦਾਂ ਸੂਰਜ ਦੁਆਲੇ ਨੇ ਘੁੰਮਦੇ ਗ੍ਰਹਿ  ਮੈਂ ਕਹਿਣਾਂ...  ਛੱਡ ! ਮੰਡੀਆਂ `ਚ ਘੁੰਮਦੇ ਜੱਟ ਮਾੜਿਆਂ ਪਾਰ ਚੱਲੀਏ  ਉਹ ਕਹਿੰਦਾ... ਚੱਲ ! ਮਾਣੀਏ ਠੰਡੀ ਰਾਤ `ਚ ਅਕਾਸ਼ਗੰਗਾ ਦਾ ਦ੍ਰਿਸ਼  ਮੈਂ ਕਹਿਣਾਂ...  ਛੱਡ ! ਧੁੱਪੇ ਵਾਢੀ ਕਰਦੇ ਕਿਰਤੀ ਵਿਚਾਰਿਆਂ ਪਾਰ ਚੱਲੀਏ  ਉਹ ਕਹਿੰਦਾ... ਛੱਡ ! ਉੱਡ ਚੱਲੀਏ ਏਹਨਾਂ ਵਹਿਮਾਂ, ਧਰਮਾਂ, ਜ਼ਾਤਾਂ ਤੋਂ ਪਾਰ  ਮੈਂ ਕਹਿਣਾਂ...  ਚੱਲ ! ਪਿੱਛਲੇ ਦੰਗਿਆਂ `ਚ ਘਰ ਉਜਾੜਿਆਂ ਪਾਰ ਚੱਲੀਏ  ਉਹ ਕਹਿੰਦਾ... ਛੱਡ ! ਚੱਲੀਏ ਇਸ ਨਿਆਂ-ਅਨਿਆਂ ਦੇ ਚੱਕਰਾਂ ਤੋਂ ਪਾਰ  ਮੈਂ ਕਹਿਣਾਂ... ਚੱਲ ! ਜੇਲ੍ਹਾਂ `ਚ ਬੰਦ ਭੁੱਲਰ-ਹਵਾਰਿਆਂ ਪਾਰ ਚੱਲੀਏ  ਉਹ ਕਹਿੰਦਾ... ਛੱਡ ! ਚੱਲ ਚੱਲੀਏ ਕਿ ਹੁਣ ਦੁਨੀਆ `ਤੇ ਕੱਖ ਵੀ ਨਹੀਂ ਰਿਹਾ  ਮੈਂ ਕਹਿਣਾਂ... ਚੱਲ ! ਪਹਿਲਾਂ ਏਹਨਾਂ ਕੱਖਾਂ ਵਲ