Skip to main content

MULK


ਮੈਂ ਕੱਲ੍ਹ ਰੇਡੀਓ `ਤੇ ਸੁਣਿਆ 
ਕਿ ਏਸ ਮੁਲਕ ਦੇ ਦਿਨ ਬਦਲ ਗਏ ਨੇ 
ਏਸ ਮੁਲਕ ਦੀ ਆਵਾਮ ਬਦਲ ਗਈ ਏ 
ਏਸ ਮੁਲਕ ਦੇ ਚੇਹਰੇ-ਚਿੰਨ੍ਹ ਬਦਲ ਗਏ ਨੇ 
ਮੈਂ ਸੁਣਿਆ ਏਸ ਮੁਲਕ ਦੀ ਬੜੀ ਤਰੱਕੀ ਹੋ ਗਈ ਏ 
ਏਸ ਮੁਲਕ `ਚ ਬੜੇ ਕਮਾਲ ਹੋ ਗਏ ਨੇ 
ਕਹਿੰਦੇ ਕਿ ਪਿੰਡ ਕਸਬੇ ਤੇ ਕਸਬੇ ਸ਼ਹਿਰ ਹੋ ਗਏ ਨੇ 
ਦੁਕਾਨਾਂ ਸ਼ੋਅਰੂਮ ਤੇ ਬਾਜ਼ਾਰ ਮਾੱਲ ਹੋ ਗਏ ਨੇ 
ਕਹਿੰਦੇ ਕਿ ਹੱਟ ਵਾਲਾ ਲਾਲਾ ਹੁਣ ਵੱਡਾ ਬਿਜ਼ਨੈੱਸਮੈਨ ਹੋ ਗਿਆ ਏ 

ਪਰ ਓਹ ਫ਼ੇਰੀ ਵਾਲੇ ਭਾਨੇ ਦਾ ਕੀ ?
ਜਿਹਦੀਆਂ ਲੱਤਾਂ ਪੱਥਰ ਹੋ ਗਈਆਂ ਫ਼ੇਰੀ ਲਾ ਲਾ ਕੇ 
ਜਿਹਦੇ ਸੰਘ `ਚ ਹੀ ਬਹਿ ਗਈ ਓਹਦੀ ਖੜ੍ਹਵੀਂ ਆਵਾਜ਼ 
ਗਲੀਆਂ `ਚ ਹਾਕਾਂ ਲਾ ਲਾ ਕੇ 
ਜਿਹਨੇ ਵਧਾ ਲਏ ਚਿੱਟੀ ਦਾੜ੍ਹੀ ਤੇ ਚਿੱਟੇ ਵਾਲ 
ਖੋਹਰੇ ਕੁਝ ਪੈਸੇ ਬਚਾਉਣ ਲਈ 

ਤੇ ਓਸ ਤੀਰਥ ਨਾਈ ਦਾ ਕੀ ?
ਜਿਹੜਾ ਅੱਜ ਵੀ ਉਸੇ ਖੋਖਿਆਂ ਵਾਲੇ ਚੌਂਕ `ਚ ਬੈਠਾ 
ਉਸੇ ਧਰੇਕ ਦੇ ਥੱਲੇ 
ਓਹੀ ਇੱਕ ਕੁਰਸੀ ਤੇ ਇੱਕ ਸ਼ੀਸ਼ਾ 
ਦੋ ਕੈਂਚੀਆਂ ਦੋ ਕੰਘੇ ਅੱਜ ਵੀ ਓਹਦੇ ਓਹੀ ਔਜ਼ਾਰ ਨੇ 
ਤੇ ਓਹੀ ਓਹਦੇ ਗ੍ਰਾਹਕ ਨੇ 

ਓਹ ਸ਼ਿੰਦਾ ਰਿਕਸ਼ੇ ਵਾਲਾ 
ਜਿਹਨੂੰ ਵੀਹ ਰੁਪਏ ਦੇਣੇ ਹਾਲੇ ਵੀ ਚੁੱਭਦੇ ਨੇ 
ਸਕੂਲ ਵਾਲੀ ਭੈਣਜੀ ਤੇ ਬੈਂਕ ਵਾਲੀ ਕਲਰਕ ਮੈਡਮ ਨੂੰ 
ਮੰਨਿਆ ਕਿ ਓਹਦੇ ਕੋਲ ਰਿਕਸ਼ੇ ਦੀ ਥਾਂ ਆ ਗਿਆ ਈ-ਰਿਕਸ਼ਾ 
ਹੁਣ ਪੈਡਲ ਨਾ ਮਾਰਨ ਕਰਕੇ ਓਹਦੀ ਜੁੱਤੀ ਦਾ ਸਟੈਪ ਨਹੀਂ ਨਿਕਲਦਾ 
ਪਰ ਜੁੱਤੀ ਦਾ ਤਲਾ ਤਾਂ ਅੱਜ ਵੀ ਘਸਿਆ ਪਿਆ 

ਤੇ ਓਹ ਮੋਚੀ ਬਾਪੂ 
ਜਿਹੜਾ ਅੱਜ ਵੀ ਬੋਰੀ ਵਿਛਾ ਕੇ ਪੂੰਜੇ ਬੈਠਾ 
ਮੁੰਡਿਆਂ ਵਾਲੇ ਸਕੂਲ ਦੇ ਬਾਹਰ 
ਮੰਨਿਆ ਕਿ ਹੁਣ ਮੋਚੀ ਸ਼ਬਦ ਦੀ ਇੱਜ਼ਤ ਵੱਧ ਗਈ ਏ 
ਕਿਸੇ ਵੱਡੇ ਬ੍ਰਾਂਡ ਦਾ ਨਾਮ ਜੋ ਹੋ ਗਿਆ 
ਪਰ ਇਸ ਮੋਚੀ ਬਾਪੂ ਦੀ ਇੱਜ਼ਤ ਦਾ ਕੀ ?
ਜੋ ਬੜੀ ਹੈਰਾਨ ਨਜ਼ਰ ਨਾਲ ਤੱਕਦਾ ਰਹਿੰਦਾ 
ਆਉਂਦੇ ਜਾਂਦੇ ਲੋਕਾਂ ਦੇ ਪੈਰੀਂ ਫੈਂਸੀ ਹੀਲਾਂ ਤੇ ਰੰਗ-ਬਿਰੰਗੇ ਸਨਿੱਕਰ 

ਸੱਚ ਨਜ਼ਰ ਤੋਂ ਯਾਦ ਆਇਆ 
ਕਹਿੰਦੇ ਸ਼ਾਮ ਦਰਜ਼ੀ ਦੀ ਨਜ਼ਰ ਤਾਂ ਜਮਾਂ ਈ ਰਹਿ ਗਈ 
ਹੁਣ ਓਹ ਸਿਲਾਈ ਮਾਰਨ ਤੋਂ ਪਹਿਲਾਂ ਲੱਭਦਾ ਜਵਾਕਾਂ ਨੂੰ 
ਸੂਈ `ਚ ਧਾਗਾ ਪਾਉਣ ਲਈ 
ਤੇ ਹੁਣ ਜਦ ਕਦੇ ਸੂਈ ਓਹਦੇ ਪੋਟਿਆਂ `ਚ ਚੁੱਭਦੀ ਆ 
ਤਾਂ ਲਹੂ ਨਹੀਂ ਵਗਦਾ  
ਜਿਵੇਂ ਉਮਰ ਨੇ ਕਰ ਦਿੱਤੀ ਹੋਵੇ ਓਹਦੀ ਲਹੂ ਰਗਾਂ ਦੀ ਤਰਪਾਈ 

ਪਰ ਲਹੂ ਤਾਂ ਵਗਿਆ 
ਲਹੂ ਵਗਿਆ ਕੱਦੂ ਕਰਦੇ ਜੱਟ ਦੇ ਪੈਰ `ਚੋਂ 
ਜਿਹਦੇ ਖੁੱਭ ਗਿਆ ਖਾਲੀ ਮੈਕਡੋਵੈੱਲ ਦੀ ਬੋਤਲ ਦਾ ਟੋਟਾ 
ਜੋ ਭੰਨ ਕੇ ਸੁੱਟ ਗਏ ਰਾਤੀਂ 
ਪਿੰਡ ਚਿੱਲ ਕਰਨ ਆਏ ਸ਼ਹਿਰੀ ਅਮੀਰਯਾਦੇ 
ਜਾਂ ਲਹੂ ਵਗਿਆ ਕੈਮੀਕਲ ਦੇ ਕਾਰਖ਼ਾਨੇ `ਚ 
ਕੰਮ ਕਰਦੇ ਮਜ਼ਦੂਰ ਦੀ ਪਿਸ਼ਾਬ ਰਗ `ਚੋਂ 
ਜਾਂ ਹੱਥ-ਰੇਹੜੇ ਵਾਲੇ ਦੇ ਨੱਕ `ਚੋਂ 
ਜੋ ਸਿਖ਼ਰ ਦੁਪਹਿਰੇ ਖਿੱਚਦਾ ਸੀ ਭਾਰ ਕੱਚੇ ਲੋਹੇ ਦਾ 
ਹਾਂ ਲਹੂ ਤਾਂ ਵਗਿਆ 
ਕਿਸੇ ਦੇ ਹੱਥ `ਚੋਂ ਕਿਸੇ ਦੇ ਸਿਰ `ਚੋ 
ਕਿਸੇ ਦੀ ਬਾਂਹ `ਚੋਂ ਕਿਸੇ ਦੀ ਲੱਤ `ਚੋਂ 
ਹਰ ਜਵਾਨ ਹੋਈ ਕੁੜੀ ਵਾਂਗ ਇੱਥੇ ਲਹੂ ਵਗਿਆ 
ਹਰ ਕਿਰਤ ਕਰਨ ਵਾਲੇ ਦਾ 
ਹਰ ਮਿਹਨਤ ਕਰਨ ਵਾਲੇ ਦਾ 
ਹਰ ਹੱਕ-ਹਲਾਲੀ ਕਰਨ ਵਾਲੇ ਦਾ 

ਤੇ ਜੇ ਏਸ ਮੁਲਕ `ਚ ਲਹੂ ਨਹੀਂ ਵਗਿਆ ਕਿਸੇ ਦਾ 
ਤਾਂ ਓਹ ਲਹੂ ਵਗਾਉਣ ਵਾਲਿਆਂ ਦਾ 
ਧਰਮ ਦੇ ਨਾਮ `ਤੇ ਭੜਕਾਉਣ ਵਾਲਿਆਂ ਦਾ 
ਵੰਡੀਆਂ ਪਾਉਣ ਵਾਲਿਆਂ ਦਾ 
ਕਿਸਾਨਾਂ ਦੀਆਂ ਵੱਟਾਂ ਖਾਉਣ ਵਾਲਿਆਂ ਦਾ
ਕੁੱਲੀਆਂ ਢਾਉਣ ਵਾਲਿਆਂ ਦਾ 
ਤੇ ਆਪਣੀਆਂ ਕੁਰਸੀਆਂ ਬਚਾਉਣ ਵਾਲਿਆਂ ਦਾ 

ਪਰ ਹੁਣ ਸੱਚ ਦੱਸਾਂ 
ਤਾਂ ਏਸ ਮੁਲਕ `ਚ ਕੁਝ ਨਹੀਂ ਬਦਲਿਆ 
ਇੱਥੇ ਸਿਰਫ ਸਦੀਆਂ ਸਾਲ ਜਾਂ ਦਿਨ ਰਾਤ ਬਦਲੇ ਨੇ 
ਸਿਰਫ ਸ਼ਹਿਰਾਂ ਦੇ ਨਾਮ ਜਾਂ ਮੀਡੀਆ ਦੇ ਸਵਾਲਾਤ ਬਦਲੇ ਨੇ 
ਪਰ ਇੱਥੇ ਨਾ ਤਾਂ ਹਾਕਮ ਦੀ ਔਕਾਤ ਬਦਲੀ ਏ 
ਤੇ ਨਾ ਹੀ ਹਜ਼ੂਮ ਦੇ ਹਾਲਾਤ ਬਦਲੇ ਨੇ 
ਏਸ ਮੁਲਕ `ਚ ਕੁਝ ਨਹੀਂ ਬਦਲਿਆ 
ਏਸ ਮੁਲਕ `ਚ ਕੁਝ ਵੀ ਨਹੀਂ ਬਦਲਿਆ ।। 








Comments

  1. ਕਾਸ਼ ਧਰਮ ਦੇ ਠੇਕਦਾਰਾਂ ਨੂੰ ਵੀ ਕਿਤੇ ਅਕਲ ਆਵੇ

    ReplyDelete
  2. True with facts. Every single word reveals truth of our society. Good work

    ReplyDelete
  3. """""""I just want to say that your article is just as great. The clarity of your message is simple
    excellent and I can assume that you are an expert on this matter.""""""
    easy video maker crack
    easy video maker platinum key
    easy video maker online free
    easy video maker crack download"

    ReplyDelete

Post a Comment

Thanks for your valuable time and support. (Arun Badgal)

Popular posts from this blog

NA MANZOORI

ਮੈਂ ਸੁਣਿਆ ਲੋਕੀਂ ਮੈਨੂੰ ਕਵੀ ਜਾਂ ਸ਼ਾਇਰ ਕਹਿੰਦੇ ਨੇ  ਕੁਝ ਕਹਿੰਦੇ ਨੇ ਦਿਲ ਦੀਆਂ ਦੱਸਣ ਵਾਲਾ  ਕੁਝ ਕਹਿੰਦੇ ਨੇ ਦਿਲ ਦੀਆਂ ਬੁੱਝਣ ਵਾਲਾ  ਕੁਝ ਕਹਿੰਦੇ ਨੇ ਰਾਜ਼ ਸੱਚ ਖੋਲਣ ਵਾਲਾ  ਤੇ ਕੁਝ ਅਲਫਾਜ਼ਾਂ ਪਿੱਛੇ ਲੁੱਕਿਆ ਕਾਇਰ ਕਹਿੰਦੇ ਨੇ  ਪਰ ਸੱਚ ਦੱਸਾਂ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ  ਕਿ ਕੋਈ ਮੇਰੇ ਬਾਰੇ ਕੀ ਕਹਿੰਦਾ ਹੈ ਤੇ ਕੀ ਕੁਝ ਨਹੀਂ ਕਹਿੰਦਾ  ਕਿਉਂਕਿ ਮੈਂ ਆਪਣੇ ਆਪ ਨੂੰ ਕੋਈ ਕਵੀ ਜਾਂ ਸ਼ਾਇਰ ਨਹੀਂ ਮੰਨਦਾ  ਕਿਉਂਕਿ ਮੈਂ ਅੱਜ ਤਕ ਕਦੇ ਇਹ ਤਾਰੇ ਬੋਲਦੇ ਨਹੀਂ ਸੁਣੇ  ਚੰਨ ਨੂੰ ਕਿਸੇ ਵੱਲ ਵੇਖ ਸ਼ਰਮਾਉਂਦੇ ਨਹੀਂ ਦੇਖਿਆ  ਨਾ ਹੀ ਕਿਸੇ ਦੀਆਂ ਜ਼ੁਲਫ਼ਾਂ `ਚੋਂ ਫੁੱਲਾਂ ਵਾਲੀ ਮਹਿਕ ਜਾਣੀ ਏ  ਤੇ ਨਾ ਹੀ ਕਿਸੇ ਦੀਆਂ ਵੰਗਾਂ ਨੂੰ ਗਾਉਂਦੇ ਸੁਣਿਆ  ਨਾ ਹੀ ਕਿਸੇ ਦੀਆਂ ਨੰਗੀਆਂ ਹਿੱਕਾਂ `ਚੋਂ  ਉੱਭਰਦੀਆਂ ਪਹਾੜੀਆਂ ਵਾਲਾ ਨਜ਼ਾਰਾ ਤੱਕਿਆ ਏ  ਨਾ ਹੀ ਤੁਰਦੇ ਲੱਕ ਦੀ ਕਦੇ ਤਰਜ਼ ਫੜੀ ਏ  ਤੇ ਨਾ ਹੀ ਸਾਹਾਂ ਦੀ ਤਾਲ `ਤੇ ਕਦੇ ਹੇਕਾਂ ਲਾਈਆਂ ਨੇ  ਪਰ ਮੈਂ ਖੂਬ ਸੁਣੀ ਏ  ਗੋਹੇ ਦਾ ਲਵਾਂਡਾ ਚੁੱਕ ਕੇ ਉੱਠਦੀ ਬੁੜੀ ਦੇ ਲੱਕ ਦੀ ਕੜਾਕ  ਤੇ ਨਿਓਂ ਕੇ ਝੋਨਾ ਲਾਉਂਦੇ ਬੁੜੇ ਦੀ ਨਿਕਲੀ ਆਹ  ਮੈਂ ਦੇਖੀ ਏ  ਫਾਹਾ ਲੈ ਕੇ ਮਰੇ ਜੱਟ ਦੇ ਬਲਦਾਂ ਦੀ ਅੱਖਾਂ `ਚ ਨਮੋਸ਼ੀ  ਤੇ ਪੱਠੇ ਖਾਂਦੀ ਦੁੱਧ-ਸੁੱਕੀ ਫੰਡਰ ਗਾਂ ਦੇ ਦਿਲ ਦੀ...

अर्ज़ी / ARZI

आज कोई गीत या कोई कविता नहीं, आज सिर्फ एक अर्ज़ी लिख रहा हूँ , मन मर्ज़ी से जीने की मन की मर्ज़ी लिख रहा हूँ । आज कोई ख्वाब  , कोई  हसरत  या कोई इल्तिजा नहीं , आज बस इस खुदी की खुद-गर्ज़ी लिख रहा हूँ ,  मन मर्ज़ी से जीने की मन की मर्ज़ी लिख रहा हूँ ।  कि अब तक जो लिख-लिख कर पन्ने काले किये , कितने लफ्ज़ कितने हर्फ़ इस ज़ुबान के हवाले किये , कि कितने किस्से इस दुनिआ के कागज़ों पर जड़ दिए , कितने लावारिस किरदारों को कहानियों के घर दिए , खोलकर देखी जो दिल की किताब तो एहसास हुआ कि अब तक  जो भी लिख रहा हूँ सब फ़र्ज़ी लिख रहा हूँ। लेकिन आज कोई दिल बहलाने वाली झूठी उम्मीद नहीं , आज बस इन साँसों में सहकती हर्ज़ी लिख रहा हूँ , मन मर्ज़ी से जीने की मन की मर्ज़ी लिख रहा हूँ । कि आवारा पंछी हूँ एक , उड़ना चाहता हूँ ऊँचे पहाड़ों में , नरगिस का फूल हूँ एक , खिलना चाहता हूँ सब बहारों में , कि बेबाक आवाज़ हूँ एक, गूँजना चाहता हूँ खुले आसमान पे , आज़ाद अलफ़ाज़ हूँ एक, गुनगुनाना चाहता हूँ हर ज़ुबान पे , खो जाना चाहता हूँ इस हवा में बन के एक गीत , बस...

BHEED

भीड़    इस मुल्क में    अगर कुछ सबसे खतरनाक है तो यह भीड़ यह भीड़ जो ना जाने कब कैसे  और कहाँ से निकल कर आ जाती है और छा जाती है सड़कों पर   और धूल उड़ा कर    खो जाती है उसी धूल में कहीं   लेकिन पीछे छोड़ जाती है   लाल सुरख गहरे निशान   जो ता उम्र उभरते दिखाई देते हैं   इस मुल्क के जिस्म पर लेकिन क्या है यह भीड़   कैसी है यह भीड़    कौन है यह भीड़   इसकी पहचान क्या है   इसका नाम क्या है   इसका जाति दीन धर्म ईमान क्या है   इसका कोई जनम सर्टिफिकेट नहीं हैं क्या   इसका कोई पैन आधार नहीं है क्या   इसकी उँगलियों के निशान नहींं हैं क्या इसका कोई वोटर कार्ड या    कोई प्रमाण पत्र नहीं हैं क्या   भाषण देने वालो में   इतनी चुप्पी क्यों है अब इन सब बातों के उत्तर नहीं हैं क्या उत्तर हैं उत्तर तो हैं लेकिन सुनेगा कौन सुन भी लिया तो सहेगा कौन और सुन‌कर पढ़कर अपनी आवाज़ में कहेगा कौन लेकिन अब लिखना पड़ेगा अब पढ़ना पड़ेगा  कहना सुनना पड़ेगा सहना...