ਮੈਂ ਤਾਂ ਕਹਿਣਾ ਛੱਡ ਦੇਣੇ ਆਂ
ਆਹ ਵੀ ਫਾਹਾ ਵੱਢ ਦੇਣੇ ਆਂ
ਨਜ਼ਰਾਂ `ਚੋਂ ਤਾਂ ਕੱਢੇ ਪਏ ਆਂ
ਦਿਲ ਵਿੱਚੋਂ ਵੀ ਕੱਢ ਦੇਣੇ ਆਂ
ਮੈਂ ਤਾਂ ਕਹਿਣਾ ਛੱਡ ਦੇਣੇ ਆਂ
ਐਵੇਂ ਇੱਕ-ਦੂਜੇ ਵਿੱਚ ਵੱਜਦੇ ਫਿਰਦੇ ਆਂ
ਆਪੋ ਆਪਣੇ ਰਾਹ ਕਰ ਅੱਡ ਦੇਣੇ ਆਂ
ਮੈਂ ਤਾਂ ਕਹਿਣਾ ਛੱਡ ਦੇਣੇ ਆਂ
ਉਲਝ ਜਾਣ ਜਿਹੜੇ ਮੁੜ ਗੁੰਝਲ ਨਾ ਖੁੱਲਦੇ
ਆ ਧਾਗੇ ਸਿੱਧੇ ਕਰ ਦੇਣੇ ਆਂ
ਦੋਵਾਂ ਸਿਰਿਆਂ ਤੋਂ ਵੱਡ ਦੇਣੇ ਆਂ
ਮੈਂ ਤਾਂ ਕਹਿਣਾ ਛੱਡ ਦੇਣੇ ਆਂ
ਏਹ ਸਾਹ ਹੀ ਨੇ ਜੋ ਉੱਪਰ ਥੱਲੇ ਚੱਲਦੇ
ਏਹ ਸਾਹ ਹੀ ਨੇ ਜੋ ਲੋਕਾਂ ਨੂੰ ਖਲਦੇ
ਮੈਂ ਤਾਂ ਕਹਿਣਾ
ਏਹਨਾਂ ਸਾਹਾਂ ਨੂੰ ਖੂੰਜੇ ਲਾ ਦੇਣੇ ਆਂ
ਏਹਨਾਂ ਸਾਹਾਂ `ਤੇ ਮਿੱਟੀ ਪਾ ਦੇਣੇ ਆਂ
ਏਹ ਸਾਹ ਜੋ ਸਾਹ ਲੈਣ ਨਹੀਂ ਦਿੰਦੇ
ਚੱਲ ਏਹ ਸਾਹ ਲੈਣਾ ਹੀ ਛੱਡ ਦੇਣੇ ਆਂ
ਮੈਂ ਤਾਂ ਕਹਿਣਾ ਛੱਡ ਦੇਣੇ ਆਂ
ਏਸ ਦੁਨੀਆ ਦੀ ਰੀਤ ਹੈ ਚੱਲਦੀ
ਕਿ ਹੱਡੀਆਂ ਦੀ ਮੜ੍ਹੀ ਬਾਲਦੇ ਬਾਲਣ
ਮੈਂ ਤਾਂ ਕਹਿਣਾ
ਏਹਨਾਂ ਰੀਤਾਂ ਦਾ ਜੱਬ ਮੁਕਾ ਦੇਣੇ ਆਂ
ਏਹਨਾਂ ਰੀਤਾਂ ਨੂੰ ਕਰ ਸਵਾਹ ਦੇਣੇ ਆਂ
ਚੱਲ ਆਪਾਂ ਇੱਕ ਨਵੀਂ ਰੀਤ ਬਣਾ ਦੇਣੇ ਆਂ
ਏਸ ਇਸ਼ਕੇ ਦਾ ਬਾਲਣ ਵੱਡ ਕੇ
ਤੇ ਓਹਦੀ ਮੜ੍ਹੀ `ਚ ਲਾ ਹੱਡ ਦੇਣੇ ਆਂ
ਮੈਂ ਤਾਂ ਕਹਿਣਾ ਛੱਡ ਦੇਣੇ ਆਂ
ਆਹ ਵੀ ਫਾਹਾ ਵੱਢ ਦੇਣੇ ਆਂ
Main ta kehna chhad dene aa
Aah vi faaha vadd dene aa
Nazran cho`n ta kadde pye aa
Dil vicho`n vi kadd dene aa
Main ta kehna chhad dene aa
Eiven ikk dujje vich vajjde firde aa
Aapo aapne raah kar add dene aa
Main ta kehna chhad dene aa
Ulajh jaan jehde murh gunjhal na khulde
Aa dhaage sidhe kar dene aa
Dovan siryan to`n vadd dene aa
Main ta kehna chhad dene aa
Eh saah hi ne jo upar-thalle chalde
Eh saah hi ne jo lokan nu khalde
Main ta kehna
Ehna saahan nu khunje laa dene aa
Ehna saahan te mitti paa dene aa
Eh saah jo saah len nahi dinde
Chal eh saah lena hi chhad dene aa
Main ta kehna chhad dene aa
Es dunia di reet hai chaldi
Ki haddian di marhi baalde baalan
Main ta kehna
Ehna reet`an da jabb muka dene aa
Ehna reet`an nu kar swaah dene aa
Chal aapan ikk navi reet bna dene aa
Es ishqe da baalan vadd ke
Te ohdi marhi ch laa hadd dene aa
Main ta kehna chhad dene aa
Eh vi faaha vadd dene aa
Comments
Post a Comment
Thanks for your valuable time and support. (Arun Badgal)