Skip to main content

Posts

Showing posts from July, 2020

SALAAH

ਮੈਂ ਤਾਂ ਕਹਿਣਾ ਛੱਡ ਦੇਣੇ ਆਂ ਆਹ ਵੀ ਫਾਹਾ ਵੱਢ ਦੇਣੇ ਆਂ ਨਜ਼ਰਾਂ `ਚੋਂ ਤਾਂ ਕੱਢੇ ਪਏ ਆਂ ਦਿਲ ਵਿੱਚੋਂ ਵੀ ਕੱਢ ਦੇਣੇ ਆਂ ਮੈਂ ਤਾਂ ਕਹਿਣਾ ਛੱਡ ਦੇਣੇ ਆਂ ਐਵੇਂ ਇੱਕ-ਦੂਜੇ ਵਿੱਚ ਵੱਜਦੇ ਫਿਰਦੇ ਆਂ ਆਪੋ ਆਪਣੇ ਰਾਹ ਕਰ ਅੱਡ ਦੇਣੇ ਆਂ ਮੈਂ ਤਾਂ ਕਹਿਣਾ ਛੱਡ ਦੇਣੇ ਆਂ ਉਲਝ ਜਾਣ ਜਿਹੜੇ ਮੁੜ ਗੁੰਝਲ ਨਾ ਖੁੱਲਦੇ ਆ ਧਾਗੇ ਸਿੱਧੇ ਕਰ ਦੇਣੇ ਆਂ ਦੋਵਾਂ ਸਿਰਿਆਂ ਤੋਂ ਵੱਡ ਦੇਣੇ ਆਂ ਮੈਂ ਤਾਂ ਕਹਿਣਾ ਛੱਡ ਦੇਣੇ ਆਂ  ਏਹ ਸਾਹ ਹੀ ਨੇ ਜੋ ਉੱਪਰ ਥੱਲੇ ਚੱਲਦੇ ਏਹ ਸਾਹ ਹੀ ਨੇ ਜੋ ਲੋਕਾਂ ਨੂੰ ਖਲਦੇ ਮੈਂ ਤਾਂ ਕਹਿਣਾ ਏਹਨਾਂ ਸਾਹਾਂ ਨੂੰ ਖੂੰਜੇ ਲਾ ਦੇਣੇ ਆਂ ਏਹਨਾਂ ਸਾਹਾਂ `ਤੇ ਮਿੱਟੀ ਪਾ ਦੇਣੇ ਆਂ ਏਹ ਸਾਹ ਜੋ ਸਾਹ ਲੈਣ ਨਹੀਂ ਦਿੰਦੇ ਚੱਲ ਏਹ ਸਾਹ ਲੈਣਾ ਹੀ ਛੱਡ ਦੇਣੇ ਆਂ ਮੈਂ ਤਾਂ ਕਹਿਣਾ ਛੱਡ ਦੇਣੇ ਆਂ ਏਸ ਦੁਨੀਆ ਦੀ ਰੀਤ ਹੈ ਚੱਲਦੀ ਕਿ ਹੱਡੀਆਂ ਦੀ ਮੜ੍ਹੀ ਬਾਲਦੇ ਬਾਲਣ ਮੈਂ ਤਾਂ ਕਹਿਣਾ ਏਹਨਾਂ ਰੀਤਾਂ ਦਾ ਜੱਬ ਮੁਕਾ ਦੇਣੇ ਆਂ ਏਹਨਾਂ ਰੀਤਾਂ ਨੂੰ ਕਰ ਸਵਾਹ ਦੇਣੇ ਆਂ ਚੱਲ ਆਪਾਂ ਇੱਕ ਨਵੀਂ ਰੀਤ ਬਣਾ ਦੇਣੇ ਆਂ ਏਸ ਇਸ਼ਕੇ ਦਾ ਬਾਲਣ ਵੱਡ ਕੇ ਤੇ ਓਹਦੀ ਮੜ੍ਹੀ `ਚ ਲਾ ਹੱਡ ਦੇਣੇ ਆਂ ਮੈਂ ਤਾਂ ਕਹਿਣਾ ਛੱਡ ਦੇਣੇ ਆਂ ਆਹ ਵੀ ਫਾਹਾ ਵੱਢ ਦੇਣੇ ਆਂ Main ta kehna chhad dene aa  Aah vi faaha vadd ...