Skip to main content

AE KALAM



ਏ ਕਲਮ ਤੂੰ ਲਿਖਣਾ ਛੱਡ 
ਤੂੰ ਮੈਨੂੰ ਬੋਲਣਾ ਸਿਖਾਦੇ 
ਐਂਵੇਂ ਖੁਸ਼-ਖੁਸ਼ਾਮਦ ਲਈ ਵਿਕਣਾ ਛੱਡ
ਖੁਦ ਨੂੰ ਖੁਦੀ ਨਾਲ ਤੋਲਣਾ ਸਿਖਾਦੇ  
ਏ ਕਲਮ ਤੂੰ ਲਿਖਣਾ ਛੱਡ 
ਤੂੰ ਮੈਨੂੰ ਬੋਲਣਾ ਸਿਖਾਦੇ 


ਬੜੇ ਸਵਾਲ ਨੇ ਜ਼ਹਿਨ ਵਿੱਚ 
ਜੋ ਜ਼ੁਬਾਨ ਉੱਤੇ ਦਮ ਤੋੜ ਰਹੇ ਨੇ 
ਤੂੰ ਕਾਗਜ਼ਾਂ `ਤੇ ਕਸੀਦੇ ਕੱਢਣੇ ਛੱਡ 
ਬਸ ਸਵਾਲਾਂ ਦੇ ਮੂੰਹ ਖੋਲ੍ਹਣਾ ਸਿਖਾਦੇ 

ਬੜੇ ਬਵਾਲ ਨੇ ਮਨ ਵਿੱਚ 
ਜੋ ਮਹਫ਼ਿਲਾਂ `ਚ ਬਣ ਸ਼ੇਅਰ ਰਹੇ ਨੇ 
ਤੂੰ ਛੰਦ ਕਾਫ਼ੀਏ ਜੋੜਨੇ ਛੱਡ 
ਬਸ ਚੁੱਪ ਬੁੱਲਾਂ ਦੀ ਤੋੜਨਾ ਸਿਖਾਦੇ 
ਏ ਕਲਮ ਤੂੰ ਲਿਖਣਾ ਛੱਡ 
ਤੂੰ ਮੈਨੂੰ ਬੋਲਣਾ ਸਿਖਾਦੇ 


ਬੜਾ ਸਕਾਰਾਤਮਕ ਹੋ ਗਿਆ ਹਾਂ 
ਬਸ ਸਾਹ ਲੈਣ ਨੂੰ ਹੀ ਜ਼ਿੰਦਗੀ ਕਹਿ ਰਿਹਾ ਹਾਂ 
ਇੱਕ ਕੰਮ ਕਰ ਤੂੰ ਕਾਵਿ ਰਸ ਉਲੀਕਣਾ ਛੱਡ 
ਬਸ ਸਾਹਾਂ `ਚ ਰਸ ਘੋਲਣਾ ਸਿਖਾਦੇ 

ਬੜਾ ਰਚਨਾਤਮਕ ਹੋ ਗਿਆ ਹਾਂ 
ਜ਼ੁਲਮ ਦੇਖ ਕੇ ਕਵਿਤਾ ਲਿਖ ਦਿੰਦਾ ਹਾਂ 
ਇੱਕ ਕੰਮ ਕਰ ਤੂੰ ਅਲਫਾਜ਼ ਖੋਜਣਾ ਛੱਡ 
ਬਸ ਖੂਨ ਖੋਲਣਾ ਸਿਖਾਦੇ 
ਏ ਕਲਮ ਤੂੰ ਲਿਖਣਾ ਛੱਡ 
ਤੂੰ ਮੈਨੂੰ ਬੋਲਣਾ ਸਿਖਾਦੇ 


ਜੋ ਵੀ ਆਹ ਕੰਨੋਂ ਸੁਣੇ ਤੇ ਅੱਖੋਂ ਦਿੱਸੇ 
ਤੂੰ ਸਭ ਲਿਖ ਦਿੱਤੇ ਦੁਨੀਆ ਦੇ ਕਿੱਸੇ 
ਪਰ ਹੁਣ ਤੂੰ ਕਿੱਸੇ-ਕਹਾਣੀਆਂ ਘੜਨਾ ਛੱਡ 
ਬਸ ਆਹ ਟੁੱਟੇ ਹੌਂਸਲੇ ਜੋੜਨਾ ਸਿਖਾਦੇ 

ਉਂਝ ਤਾਂ ਤੂੰ ਮੇਰੇ ਵੀ ਕਈ ਦਰਦ ਲਿਖੇ ਨੇ 
ਬਣ ਕੇ ਸੱਚਾ ਹਮਦਰਦ ਲਿਖੇ ਨੇ 
ਪਰ ਹੁਣ ਏਹ ਦਰਦਾਂ ਦੇ ਪਿੱਛੇ ਭੱਜਣਾ ਛੱਡ 
ਮਰਜ਼ੀ ਨਾਲ ਜ਼ਿੰਦਗੀ ਮੋੜਨਾ ਸਿਖਾਦੇ 
ਏ ਕਲਮ ਤੂੰ ਲਿਖਣਾ ਛੱਡ 
ਤੂੰ ਮੈਨੂੰ ਬੋਲਣਾ ਸਿਖਾਦੇ


ਕੁਝ ਕੁ ਸਿਖਾਦੇ ਮੈਨੂੰ ਵਲ ਦੁਨੀਆ ਦੇ 
ਕੁਝ ਆਪਣੇ ਵਲਵਲੇ ਫਰੋਲਣਾ ਸਿਖਾਦੇ 
ਏ ਕਲਮ ਤੂੰ ਲਿਖਣਾ ਛੱਡ 
ਤੂੰ ਮੈਨੂੰ ਬੋਲਣਾ ਸਿਖਾਦੇ



Ae kalam tu likhna chhad
Tu mainu bolna sikhade
Aiven khush-khushamad lai vikna chhad
Khud nu khudi naal tolna sikhade
Ae kalam tu likhna chhad
Tu mainu bolna sikhade



Bade sawaal ne zehan vich
Jo zuban utte dum tod rhe ne
Tu kaagzan te kaseede kadne chhad
Bas sawaalan de munh kholna sikhade

Bade bawaal ne mann vich
Jo mehfilan ch ban sher rhe ne
Tu chhand-qafiye jodne chhad
Bas chup bullan di todna sikhade
Ae kalam tu likhna chhad
Tu mainu bolna sikhade


Bada sakaratmak ho gya haan
Bas saah lain nu hi zindagi keh rha haan
Ik kam kar tu kaav rass uleekna chhad
Bas saahan ch rass gholna sikhade

Bada rachnatmak ho gya haan
Zulm dekh ke kavita likh dinda haan
Ik kam kar tu alfaz khojna chhad
Bas khoon kholna sikhade
Ae kalam tu likhna chhad
Tu mainu bolna sikhade


Jo vi aah kanno'n sune te akho'n disse
Tu sabh likh ditte dunia de qisse
Par hun tu qisse-kahanian ghadna chhad
Bas aah tutte haunsle jodna sikhade

Unjh ta tu mere vi kai dard likhe ne
Ban ke sacha hamdard likhe ne
Par hun eh dardan de piche bhajna chhad
Marzi naal zindagi modna sikhade
Ae kalam tu likhna chhad
Tu mainu bolna sikhade


kujh ku sikahde mainu val dunia de
Kujh apne valvale farolna sikhade
Ae kalam tu likhna chhad
Tu mainu bolna sikhade




Comments

  1. beyond words...
    kise bhot suljhe hoye,bhot hi tazurbekaar kavi di likhayi waang...hats off....
    eh kalam hi kise din ambraa te lai k jau....

    ReplyDelete
    Replies
    1. Thnku bro... Bahut dhanwaad ehna support krn lai

      Delete
  2. Bohat hi sohna sir ji ...
    Kaint lines ne 👌👌👌👌

    ReplyDelete

Post a Comment

Thanks for your valuable time and support. (Arun Badgal)

Popular posts from this blog

NA MANZOORI

ਮੈਂ ਸੁਣਿਆ ਲੋਕੀਂ ਮੈਨੂੰ ਕਵੀ ਜਾਂ ਸ਼ਾਇਰ ਕਹਿੰਦੇ ਨੇ  ਕੁਝ ਕਹਿੰਦੇ ਨੇ ਦਿਲ ਦੀਆਂ ਦੱਸਣ ਵਾਲਾ  ਕੁਝ ਕਹਿੰਦੇ ਨੇ ਦਿਲ ਦੀਆਂ ਬੁੱਝਣ ਵਾਲਾ  ਕੁਝ ਕਹਿੰਦੇ ਨੇ ਰਾਜ਼ ਸੱਚ ਖੋਲਣ ਵਾਲਾ  ਤੇ ਕੁਝ ਅਲਫਾਜ਼ਾਂ ਪਿੱਛੇ ਲੁੱਕਿਆ ਕਾਇਰ ਕਹਿੰਦੇ ਨੇ  ਪਰ ਸੱਚ ਦੱਸਾਂ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ  ਕਿ ਕੋਈ ਮੇਰੇ ਬਾਰੇ ਕੀ ਕਹਿੰਦਾ ਹੈ ਤੇ ਕੀ ਕੁਝ ਨਹੀਂ ਕਹਿੰਦਾ  ਕਿਉਂਕਿ ਮੈਂ ਆਪਣੇ ਆਪ ਨੂੰ ਕੋਈ ਕਵੀ ਜਾਂ ਸ਼ਾਇਰ ਨਹੀਂ ਮੰਨਦਾ  ਕਿਉਂਕਿ ਮੈਂ ਅੱਜ ਤਕ ਕਦੇ ਇਹ ਤਾਰੇ ਬੋਲਦੇ ਨਹੀਂ ਸੁਣੇ  ਚੰਨ ਨੂੰ ਕਿਸੇ ਵੱਲ ਵੇਖ ਸ਼ਰਮਾਉਂਦੇ ਨਹੀਂ ਦੇਖਿਆ  ਨਾ ਹੀ ਕਿਸੇ ਦੀਆਂ ਜ਼ੁਲਫ਼ਾਂ `ਚੋਂ ਫੁੱਲਾਂ ਵਾਲੀ ਮਹਿਕ ਜਾਣੀ ਏ  ਤੇ ਨਾ ਹੀ ਕਿਸੇ ਦੀਆਂ ਵੰਗਾਂ ਨੂੰ ਗਾਉਂਦੇ ਸੁਣਿਆ  ਨਾ ਹੀ ਕਿਸੇ ਦੀਆਂ ਨੰਗੀਆਂ ਹਿੱਕਾਂ `ਚੋਂ  ਉੱਭਰਦੀਆਂ ਪਹਾੜੀਆਂ ਵਾਲਾ ਨਜ਼ਾਰਾ ਤੱਕਿਆ ਏ  ਨਾ ਹੀ ਤੁਰਦੇ ਲੱਕ ਦੀ ਕਦੇ ਤਰਜ਼ ਫੜੀ ਏ  ਤੇ ਨਾ ਹੀ ਸਾਹਾਂ ਦੀ ਤਾਲ `ਤੇ ਕਦੇ ਹੇਕਾਂ ਲਾਈਆਂ ਨੇ  ਪਰ ਮੈਂ ਖੂਬ ਸੁਣੀ ਏ  ਗੋਹੇ ਦਾ ਲਵਾਂਡਾ ਚੁੱਕ ਕੇ ਉੱਠਦੀ ਬੁੜੀ ਦੇ ਲੱਕ ਦੀ ਕੜਾਕ  ਤੇ ਨਿਓਂ ਕੇ ਝੋਨਾ ਲਾਉਂਦੇ ਬੁੜੇ ਦੀ ਨਿਕਲੀ ਆਹ  ਮੈਂ ਦੇਖੀ ਏ  ਫਾਹਾ ਲੈ ਕੇ ਮਰੇ ਜੱਟ ਦੇ ਬਲਦਾਂ ਦੀ ਅੱਖਾਂ `ਚ ਨਮੋਸ਼ੀ  ਤੇ ਪੱਠੇ ਖਾਂਦੀ ਦੁੱਧ-ਸੁੱਕੀ ਫੰਡਰ ਗਾਂ ਦੇ ਦਿਲ ਦੀ ਬੇਬਸੀ  ਮੈਂ ਸੁਣੇ ਨੇ  ਪੱਠੇ ਕਤਰਦੇ ਪੁਰਾਣੇ ਟੋਕੇ ਦੇ ਵਿਰਾਗੇ ਗੀਤ  ਤੇ ਉਸੇ ਟੋਕੇ ਦੀ ਮੁੱਠ ਦੇ ਢਿੱਲੇ ਨੱਟ ਦੇ ਛਣਛਣੇ  ਮੈਂ ਦੇਖਿਆ ਏ 

अर्ज़ी / ARZI

आज कोई गीत या कोई कविता नहीं, आज सिर्फ एक अर्ज़ी लिख रहा हूँ , मन मर्ज़ी से जीने की मन की मर्ज़ी लिख रहा हूँ । आज कोई ख्वाब  , कोई  हसरत  या कोई इल्तिजा नहीं , आज बस इस खुदी की खुद-गर्ज़ी लिख रहा हूँ ,  मन मर्ज़ी से जीने की मन की मर्ज़ी लिख रहा हूँ ।  कि अब तक जो लिख-लिख कर पन्ने काले किये , कितने लफ्ज़ कितने हर्फ़ इस ज़ुबान के हवाले किये , कि कितने किस्से इस दुनिआ के कागज़ों पर जड़ दिए , कितने लावारिस किरदारों को कहानियों के घर दिए , खोलकर देखी जो दिल की किताब तो एहसास हुआ कि अब तक  जो भी लिख रहा हूँ सब फ़र्ज़ी लिख रहा हूँ। लेकिन आज कोई दिल बहलाने वाली झूठी उम्मीद नहीं , आज बस इन साँसों में सहकती हर्ज़ी लिख रहा हूँ , मन मर्ज़ी से जीने की मन की मर्ज़ी लिख रहा हूँ । कि आवारा पंछी हूँ एक , उड़ना चाहता हूँ ऊँचे पहाड़ों में , नरगिस का फूल हूँ एक , खिलना चाहता हूँ सब बहारों में , कि बेबाक आवाज़ हूँ एक, गूँजना चाहता हूँ खुले आसमान पे , आज़ाद अलफ़ाज़ हूँ एक, गुनगुनाना चाहता हूँ हर ज़ुबान पे , खो जाना चाहता हूँ इस हवा में बन के एक गीत , बस आज उसी की साज़-ओ-तर्ज़ी लिख रहा हूँ। जो चुप-

BHEED

भीड़    इस मुल्क में    अगर कुछ सबसे खतरनाक है तो यह भीड़ यह भीड़ जो ना जाने कब कैसे  और कहाँ से निकल कर आ जाती है और छा जाती है सड़कों पर   और धूल उड़ा कर    खो जाती है उसी धूल में कहीं   लेकिन पीछे छोड़ जाती है   लाल सुरख गहरे निशान   जो ता उम्र उभरते दिखाई देते हैं   इस मुल्क के जिस्म पर लेकिन क्या है यह भीड़   कैसी है यह भीड़    कौन है यह भीड़   इसकी पहचान क्या है   इसका नाम क्या है   इसका जाति दीन धर्म ईमान क्या है   इसका कोई जनम सर्टिफिकेट नहीं हैं क्या   इसका कोई पैन आधार नहीं है क्या   इसकी उँगलियों के निशान नहींं हैं क्या इसका कोई वोटर कार्ड या    कोई प्रमाण पत्र नहीं हैं क्या   भाषण देने वालो में   इतनी चुप्पी क्यों है अब इन सब बातों के उत्तर नहीं हैं क्या उत्तर हैं उत्तर तो हैं लेकिन सुनेगा कौन सुन भी लिया तो सहेगा कौन और सुन‌कर पढ़कर अपनी आवाज़ में कहेगा कौन लेकिन अब लिखना पड़ेगा अब पढ़ना पड़ेगा  कहना सुनना पड़ेगा सहना पड़ेगा और समझना पड़ेगा कि क्या है यह भीड़ कैसी है यह भीड़  कौन है यह भीड़ कोई अलग चेहरा नहीं है इसका  कोई अलग पहरावा नहीं है इसका कोई अलग पहचान नहीं है इसकी क