Skip to main content

Posts

Showing posts from October, 2019

RAAVAN

ਸੁਣ ਵੇ ਪਾਪੀ ਜ਼ਾਲਮਾ ਮੂੰਹ ਤੋਂ ਰਾਮ ਤੇ ਮਨ ਦਿਆ ਰਾਵਣਾ ਵੇ ਤੂੰ ਸਾਰੀ ਜ਼ਿੰਦਗੀ ਖਾ ਲਈ ਆਪਣੀ ਤੇ ਹੋਰ ਦੱਸ ਤੂੰ ਕੀ-ਕੀ ਖਾਵਣਾ, ਸੁਣ ਵੇ ਪਾਪੀ ਜ਼ਾਲਮਾ ਮੂੰਹ ਤੋਂ ਰਾਮ ਤੇ ਮਨ ਦਿਆ ਰਾਵਣਾ । ਵੇ ਤੂੰ ਸਾਰੇ ਖੇੜੇ ਖੋਰ ਕੇ ਖਾ ਗਿਆਂ ਅੱਖੀਂ ਸੁਪਨੇ ਭੋਰ ਕੇ ਖਾ ਗਿਆਂ ਹੱਥੀਂ ਲਾਏ ਗੀਤ ਤੂੰ ਆਪੇ ਛਾਂਗੇ ਤੇ ਸਾਰੇ ਅਲਫਾਜ਼ ਤੋੜ ਕੇ ਖਾ ਗਿਆਂ, ਵੇ ਤੂੰ ਡੀਕ ਲਾ ਕੇ ਪੀ ਗਿਆਂ ਸਾਰੀ ਕਾਲੀ ਸਿਆਹੀ ਤੇ ਹੁਣ ਏਹਨਾਂ ਚਿੱਟੇ ਬੰਜਰ ਵਰਕਿਆਂ ਤੋਂ ਅੱਖਰਾਂ ਦੀ ਪਿਉਂਦ ਵੇ ਕਿੱਥੋਂ ਚ੍ਹਾਹਵਣਾ, ਸੁਣ ਵੇ ਪਾਪੀ ਜ਼ਾਲਮਾ ਮੂੰਹ ਤੋਂ ਰਾਮ ਤੇ ਮਨ ਦਿਆ ਰਾਵਣਾ । ਵੇ ਤੂੰ ਆਪਣੀ ਵਿਆਹੀ ਆਪੇ ਖਾ ਲਈ ਤੇ ਹੋਰ ਵੀ ਕਿੰਨੀਆਂ ਵਿਆਹੀਆਂ-ਕੁਆਰੀਆਂ ਖਾ ਗਿਆਂ ਕੁੱਝ ਖਾਦੀਆਂ ਨੱਕੋਂ-ਕੰਨੋਂ ਸੁੰਨੀਆਂ ਤੇ ਕੁੱਝ ਚਾਹਵਾਂ ਨਾਲ ਸ਼ਿੰਗਾਰੀਆਂ ਖਾ ਗਿਆਂ ਵੇ ਤੂੰ ਰੂਹ ਖਾਦੀ ਤੂੰ ਜਿਸਮ ਖਾਦੇ ਤੂੰ ਕੁੱਖਾਂ ਖਾਦੀਆਂ ਤੇ ਹੱਸਦੇ-ਵਸਦੇ ਵੇਹੜੇ ਦੀਆਂ ਕਿਲਕਾਰੀਆਂ ਖਾ ਗਿਆਂ, ਵੇ ਤੂੰ ਪੱਕੀਆਂ ਨੀਂਹਾਂ ਮਿੱਟੀ ਕੀਤੀਆਂ ਤੇ ਹੁਣ ਜਬਰ ਦੀਆਂ ਢੇਮਾਂ ਮਾਰ ਕੱਚੇ ਢੱਠੇ ਕੋਠੇ ਕਾਥੋਂ ਢਾਹਵਣਾ, ਸੁਣ ਵੇ ਪਾਪੀ ਜ਼ਾਲਮਾ ਮੂੰਹ ਤੋਂ ਰਾਮ ਤੇ ਮਨ ਦਿਆ ਰਾਵਣਾ । ਵੇ ਤੂੰ ਸਾਰੀ ਜ਼ਿੰਦਗੀ ਖਾ ਲਈ ਆਪਣੀ ਤੇ ਹੋਰ ਦੱਸ ਤੂੰ ਕੀ-ਕੀ ਖਾਵਣਾ ਸੁਣ ਵੇ ਪਾਪੀ ਜ਼ਾਲਮਾ ਮੂੰਹ ਤੋਂ ਰਾਮ ਤੇ ਮਨ ਦਿਆ ਰਾਵਣਾ ।। Forever Sale is On  Only On  www.und...