ਸੰਗ-ਸ਼ਰਮ ਦੀ ਘੁੰਡ ਦੇ ਓਹਲੇ ਅੱਖਰ ਮਾਰ `ਤੇ ਪੋਹਲੇ-ਪੋਹਲੇ ਵਲੈਤਣ ਸਿਖ ਲਈ ਸੋਹਲੇ-ਸੋਹਲੇ , `ਤੇ ਆਪਣੇ ਹੱਥੀਂ ਬੇਦਖ਼ਲ ਕਰ `ਤੀ ਜੋ ਮਾਤ ਮੇਰੀ ਪੰਜਾਬੀ ਸੀ , ਹੁਣ ਭਾਵੇਂ ਮੈਂ ਬੋਲਦਾ ਨਹੀਂ ਪਰ ਉਂਝ ਜਮਾਤ ਮੇਰੀ ਪੰਜਾਬੀ ਸੀ । ਖੁੱਲੇ ਵੇਹੜੇ ਤਾਰਿਆਂ ਦੀ ਛਾਂਵੇਂ ਡਾਹ ਵਾਣ ਦੇ ਮੰਜੇ ਥਾਂਵੋਂ-ਥਾਂਵੇਂ ਪਾ ਲੱਤ ਕੜਿੰਗੀ ਸਿਰ ਧਰ ਕੇ ਬਾਹਵੇਂ , ਸੌਣਾ ਸੁਣਕੇ ਮਾਂ ਤੋਂ ਮਿੱਠੀ ਜੇਹੀ ਲੋਰੀ ਉਹ ਹਰ ਰਾਤ ਮੇਰੀ ਪੰਜਾਬੀ ਸੀ , ਹੁਣ ਭਾਵੇਂ ਮੈਂ ਬੋਲਦਾ ਨਹੀਂ ਪਰ ਉਂਝ ਜਮਾਤ ਮੇਰੀ ਪੰਜਾਬੀ ਸੀ । ਇੱਕ ਨਾਲ ਸੀ ਪੜਦੀ ਜੋ ਲਾਗਲੇ ਪਿੰਡ ਦੀ ਕੱਚੀ ਡੰਡੀ `ਤੇ ਜਾਂਦੀ ਸੀ ਮਹਿਕਾਂ ਵੰਡਦੀ ਤਿੱਖੀਆਂ ਅੱਖਾਂ ਦੇ ਨਾਲ ਹਿੱਕ ਸੀ ਚੰਡਦੀ , ਜੇਹਦੀ ਬਾਂਹ ਫੜੀ ਸੀ ਜੱਟ ਦੇ ਮੂਸਲ ਓਹਲੇ ਉਹ ਪਹਿਲੀ ਮੁਲਾਕਾਤ ਮੇਰੀ ਪੰਜਾਬੀ ਸੀ , ਹੁਣ ਭਾਵੇਂ ਮੈਂ ਬੋਲਦਾ ਨਹੀਂ ਪਰ ਉਂਝ ਜਮਾਤ ਮੇਰੀ ਪੰਜਾਬੀ ਸੀ । ਜਦ ਹੌਂਸਲੇ ਗ਼ਰੀਬੀ ਮੂਹਰੇ ਹਾਰ ਥੱਕੇ ਸੀ ਨਿਕਲੇ ਪਿੰਡੋਂ ਮੋਢਿਆਂ ਉੱਤੇ ਭਾਰ ਚੱਕੇ ਸੀ ਆ ਵੱਡੇ ਸ਼ਹਿਰਾਂ ਦੇ ਵਿੱਚ ਖਾਦੇ ਧੱਕੇ ਸੀ , ਜੋ ਸ਼ਾਹ ਤੋਂ ਚੱਕ ਪਾਈ ਸੀ ਵਿੱਚ ਬੋਝੇ ਦੇ ਉਹ ਭਾਗਾਂ ਵਾਲੀ ਖੈਰਾਤ ਮੇਰੀ ਪੰਜਾਬੀ ਸੀ , ਹੁਣ ਭਾਵੇਂ ਮੈਂ ਬੋਲਦਾ ਨਹੀ...
alfaz, alfaaz, poetry, poetry hindi, poetry deifinition, poem, poems, kalam, shayari in hindi , words , blog, blogger, life , life quotes sayings, punjabi , culture , folk , true life , love , pain , sad quotes , sad poems , emotions, emotion pain, emotion poem