Skip to main content

Posts

Showing posts from July, 2019

FARAK

ਮੇਰੇ ਚਾਹੁਣ ਵਾਲਿਓ , ਮੈਨੂੰ ਆਪਣਾ ਕਹਿਣ ਵਾਲਿਓ ਮੇਰੇ ਨੇੜੇ - ਤੇੜੇ ਰਹਿਣ ਵਾਲਿਓ ਮੇਰੇ ਕੋਲ ਕੁਝ ਜ਼ਿਆਦਾ ਸ਼ਬਦ ਨਹੀਂ ਤੁਹਾਨੂੰ ਕੁਝ ਕਹਿਣ ਨੂੰ ਹਾਂ ਬਸ ਏਨਾ ਕਹਿ ਸਕਦਾ ਹਾਂ ਕਿ ਮੈਂ ਤੁਹਾਡੇ ਵਰਗਾ ਨਹੀਂ ਬਹੁਤ ਫ਼ਰਕ ਹੈ ਤੁਹਾਡੇ `ਚ ਤੇ ਮੇਰੇ `ਚ , ਮੇਰੇ ਇਰਦ - ਗਿਰਦ ਵੱਸਣ ਵਾਲਿਓ ਗੱਲ - ਗੱਲ `ਤੇ ਐਂਵੇਂ ਹੱਸਣ ਵਾਲਿਓ ਮੇਰੇ ਕੋਲ ਕੋਈ ਖਾਸ ਮੁੱਦਾ ਨਹੀਂ ਤੁਹਾਡੀ ਮਹਿਫ਼ਿਲ `ਚ ਬਹਿਣ ਨੂੰ ਮੈਂ ਆਉਂਦਾ ਹਾਂ , ਤੁਹਾਡੇ ਕੋਲ ਬਹਿੰਦਾ ਹਾਂ ਰਸਮੀ ਹੁੰਗਾਰੇ ਭਰਦਾ ਹਾਂ ਪਰ ਤੁਹਾਨੂੰ ਸੁਣਦਾ ਨਹੀਂ ਤੁਸੀਂ ਅਕਸਰ ਮੈਨੂੰ ਪੁੱਛਦੇ ਹੋ ਕਿ ਮੈਂ ਚੁੱਪ - ਚਾਪ ਕਿਉਂ ਰਹਿੰਦਾ ਹਾਂ ਅਸਲ ਵਿਚ ਮੇਰੇ ਕੋਲ ਸ਼ਬਦ ਨਹੀਂ ਤੁਹਾਨੂੰ ਕੁਝ ਕਹਿਣ ਨੂੰ ਕਿਉਂਕਿ ਮੈਂ ਤੁਹਾਡੇ ਵਰਗਾ ਨਹੀਂ ਬਹੁਤ ਫ਼ਰਕ ਹੈ ਤੁਹਾਡੇ `ਚ ਤੇ ਮੇਰੇ `ਚ ਤੁਸੀਂ ਜ਼ਿੰਦਗੀ ਜਿਓੰਦੇ ਹੋ , ਜ਼ਿੰਦਗੀ ਹੰਢਾਉਂਦੇ ਹੋ ਤੇ ਮੈਂ ਜ਼ਿੰਦਗੀ ਲਿਖਦਾ ਹਾਂ ਤੁਸੀਂ ਕਵਿਤਾਵਾਂ ਸੁਣਦੇ ਹੋ , ਕਵਿਤਾਵਾਂ ਪੜ੍ਹਦੇ ਹੋ ਤੇ ਮੈਂ ਕਵਿਤਾਵਾਂ ਜਿਓੰਦਾ ਹਾਂ ਤੁਸੀਂ ਰਿਸ਼ਤੇ ਬਣਾਉਂਦੇ ਹੋ , ਰਿਸ਼ਤੇ ਨਿਭਾਉਂਦੇ ਹੋ ਤੇ ਮੈਂ ਰਿਸ਼ਤਿਆਂ ਤੋਂ ਡਰਦਾ ਹਾਂ ਤੁਸੀਂ ਇਸ਼ਕ ਤੋਂ ਡਰਦੇ ਹੋ , ਇਸ਼ਕ ਨਾਲ ਲੜਦੇ ਹੋ ਤੇ ਮੈਂ ਇਸ਼ਕ `ਤੇ ਮਰਦਾ ਹਾਂ , ਤੁਹਾਡੇ ਜ਼ੇਹਨ ਚ ਨਿਊਟੋਨ ਦੇ ਲਾਅ ਨੇ ਗਣਿਤ ਦੇ ਹੱਲ ਨੇ ਤੇ ਮੇਰੇ ਜ਼ੇਹਨ ਚ ਕਈ ਅਣਸੁਲਝੇ ਸਵਾਲ ਤੁਹਾਡੀ ਜ਼ੁਬਾਨ ਕੋਲ ਬੇ-ਖੌਫ਼ ਆਵਾਜ਼ ਹੈ ਬੇ-ਬਾਕ ਲਫ਼ਜ਼ ਨੇ ਤ

FAQEER

ਬਹੁਤ ਦਿਨਾਂ ਤੋਂ ਕੁਝ ਲਿਖਣ ਦੀ ਕੋਸ਼ਿਸ਼ ਕਰ ਰਿਹਾਂ ਹਾਂ ਪਰ ਲਿਖ ਨਹੀਂ ਪਾ ਰਿਹਾ।  ਸੋ ਸੋਚਿਆ ਕਿ ਕਿਉਂ ਨਾ ਕੁਝ ਸ਼ੁਰੂਆਤੀ ਦਿਨਾਂ ਦਾ ਲਿਖਿਆ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਾਂ।  ਵੈਸੇ ਵੀ ਸਾਰੀ ਕਿਤਾਬ ਮਿਲ ਕੇ ਕਹਾਣੀ ਬਣਾਉਂਦੀ ਹੈ , ਪਰ ਕਿਰਦਾਰ ਤਾਂ ਪਹਿਲੇ ਪੰਨੇ ਹੀ ਬਣਾਉਂਦੇ ਨੇ। ਸਮਝ ਨਾ ਆਉਣ ਦੁਨੀਆ ਦੇ ਮੇਲੇ ਪਲ - ਪਲ ਇੱਥੇ ਨਵੇਂ ਝਮੇਲੇ ਕੋਈ ਸੱਪਾਂ ਵਾਂਗ ਵੱਲ ਪਿਆ ਮੇਲੇ ਕੋਈ ਵਾਂਗ ਖਿਲੌਣੇ ਨਾਲ ਦਿਲਾਂ ਦੇ ਖੇਲੇ ਗੁਰੂ ਤੋਂ ਦਕਸ਼ਨਾ ਮੰਗਦੇ ਚੇਲੇ ਸਮਝ ਨਾ ਆਉਣ ਦੁਨੀਆ ਦੇ ਮੇਲੇ । ਕਿਹਨੂੰ ਦੱਸਾਂ ਪਾ - ਪਾ ਰੌਲੇ ਕਈਆਂ ਮੂਹਰੇ ਜਜ਼ਬਾਤ ਦਿਲ ਦੇ ਖੋਲ੍ਹੇ ਖੇਡ ਪਰਖ ਕੇ , ਵਾਂਗ ਕੱਖਾਂ ਦੇ ਰੋਲੇ ਸਬ ਅੱਖਾਂ ਤੋਂ ਅੰਨ੍ਹੇ ਕੰਨਾਂ ਦੇ ਬੋਲੇ ਚਾੜ ਦੋ ਨਿਆਜ਼ਾਂ , ਕਰ ਦਰਗਾਹ ਨੂੰ ਸਾਜ਼ਾਂ ਮੌਲਾ ਤੋਂ ਵੀ ਵੱਡੇ ਬਣਦੇ ਮੌਲੇ ਕਿਹਨੂੰ ਦੱਸਾਂ ਪਾ - ਪਾ ਰੌਲੇ । ਘੁੰਮ ਕੇ ਵੇਖੀ ਸਾਰੀ ਦੁਨੀਆ ਰੱਬ ਦਾ ਨਾਂ ਹਰ ਮੂੰਹੋਂ ਸੁਣਿਆ ਰਚਨਹਾਰੇ ਨੂੰ ਮਾਲਾ ਦੇ ਵਿਚ ਬੁਣਿਆ ਕਰ ਨਾਸ਼ ਤੇ ਤਬਾਹੀ , ਸਾਬਿਤ ਕਰਨ ਬੇਗੁਨਾਹੀ ਮੌਲਾ ਨੂੰ ਵੀ ਵਿਚ ਪਾਪਾਂ ਦੇ ਗੁਣਿਆ ਕਿਸੇ ਨੇ ਮੱਥੇ ਸਵਾਹ ਮੱਲੀ ਤੇ ਕਿਸੇ ਨੇ ਸਿਰ ਪਿਆ ਮੁੰਨਿਆ ਕਿਸੇ ਨੇ ਗਲ ਪਾਈ ਤਲਵਾਰ ਤੇ ਆਖਿਆ ਮੈਂ ਗੁਰਾਂ ਨੂੰ ਚੁਣਿਆ ਮਨ ਮੋਹ-ਮਾਇਆ ਵਿਚ ਫੱਸਿਆ ਜਾਂਦਾ ਦੌਲਤ ਪਿੱਛੇ ਨੱਸਿਆ ਪਰ ਰੱਬ ਦਾ ਨਾਂ ਬਾਂਹ ਦੇ ਉੱਤੇ ਖੁਣਿਆ ਘੁੰਮ ਕੇ ਵੇਖੀ ਸਾਰੀ ਦੁਨੀਆ ਰੱਬ ਦਾ ਨਾਂ ਹ