ਬਾਪੂ ਏਹ ਸਬ ਤੂੰ ਕਿਦਾਂ ਕਰਦਾ ਰਿਹਾਂ ? ਬਾਪੂ ਏਹ ਸਬ ਤੂੰ ਕਿਦਾਂ ਕਰਦਾ ਰਿਹਾਂ , ਕਿਦਾਂ ਰਿਹਾਂ ਤੂੰ ਸਾਨੂੰ ਪਾਲਦਾ ਘਰ-ਬਾਹਰ ਸਬ ਸੰਭਾਲਦਾ , ਕਿਦਾਂ ਰਿਹਾਂ ਰੋਜ਼ੀ ਰੋਟੀ , ਕਾਰੋਬਾਰ ਚਲਾਉਂਦਾ ਸਾਰੇ ਰਿਸ਼ਤੇ-ਨਾਤੇ ਖਿੜੇ ਮੱਥੇ ਨਿਭਾਉਂਦਾ , ਕਿਦਾਂ ਸਹਿੰਦਾ ਰਿਹਾਂ ਇਹ ਮਤਲਬ ਦੀ ਦੁਨੀਆ `ਤੇ ਕਿਵੇਂ ਆਪਣੇ ਆਪ ਨਾਲ ਤੂੰ ਲੜਦਾ ਰਿਹਾਂ , ਬਾਪੂ ਏਹ ਸਬ ਤੂੰ ਕਿਦਾਂ ਕਰਦਾ ਰਿਹਾਂ ? ਸੱਚ ਪੁੱਛੇਂ ਤਾਂ ਮੈਂ ਥੱਕ ਗਿਆਂ । ਮੈਨੂੰ ਯਾਦ ਹੈ ਮੇਰੇ ਕੱਪੜੇ ਰੱਖਣ ਨੂੰ ਥਾਂ ਨਹੀਂ ਸੀ ਹੁੰਦੀ `ਤੇ ਤੇਰੀਆਂ ਓਹੀ ਦੋ ਪੈਂਟਾਂ ਤੇ ਕਮੀਜ਼ਾਂ ਸੀ , ਮੇਰਾ ਹਰ ਸ਼ੌਂਕ ਪੁਗਾਇਆ ਤੂੰ ਨਾਲ ਸ਼ੌਂਕ ਦੇ ਪਰ ਭੁੱਲ ਗਿਆ ਕਿ ਤੇਰੀਆਂ ਆਪਣੀਆਂ ਵੀ ਤਾਂ ਕੁਝ ਰੀਝਾਂ ਸੀ , ਮੈਨੂੰ ਤੇਰੀ ਝੋਲੀ `ਚ ਦੇਖੇ ਸੁਪਨੇ ਹਾਲੇ ਵੀ ਸੌਣ ਨਹੀਂ ਦਿੰਦੇ ਖ਼ੁਦਗਰਜ਼ ਨੇ ਏਹ ਐਨੇ ਕਿਸੇ ਹੋਰ ਦਾ ਕਦੇ ਹੋਣ ਨਹੀਂ ਦਿੰਦੇ , ਪਰ ਤੂੰ ਕਿਵੇਂ ਆਪਣੇ ਸੁਪਨਿਆਂ `ਤੇ ਅੱਖਾਂ ਮੀਚ ਕੇ ਪਾਉਂਦਾ ਪਰਦਾ ਰਿਹਾਂ , ਬਾਪੂ ਏਹ ਸਬ ਤੂੰ ਕਿਦਾਂ ਕਰਦਾ ਰਿਹਾਂ ? ਸੱਚ ਪੁੱਛੇਂ ਤਾਂ ਮੈਂ ਥੱਕ ਗਿਆਂ । ਮੈਨੂੰ ਯਾਦ ਹੈ ਤੈਨੂੰ ਇਹ ਦੁਨੀਆ ਦੀ ਅੰਨ੍ਹੀ-ਦੌੜ ਤੋਂ ਬੜੀ ਨਫਰਤ ਸੀ ਪਰ ਫੇਰ ਵੀ ਮੈਂ ਤੈਨੂੰ ਕਦੇ ਰੁਕਿਆ ਨਹੀਂ ਦੇਖਿਆ , ਮੇਰੇ ਸਕੂਲ-ਕਾਲਜ ਦੀਆਂ ਫੀਸਾਂ ਦਾ ਭਾਰੀ ਬੋਝ ਸੀ ਤੇਰ...
alfaz, alfaaz, poetry, poetry hindi, poetry deifinition, poem, poems, kalam, shayari in hindi , words , blog, blogger, life , life quotes sayings, punjabi , culture , folk , true life , love , pain , sad quotes , sad poems , emotions, emotion pain, emotion poem