Skip to main content

MAA

ਮੈਂ ਕਦੇ ਮੰਦਿਰ ਮਸਜਿਦ ਨਹੀਂ ਜਾਂਦਾ ,
ਮੈਂ ਆਪਣੇ ਘਰ 'ਚ ਹੀ ਰੂਹਾਨੀ ਛਾਂ ਦੇਖੀ ਏ ,
ਮੈਂ ਰੱਬ ਨਹੀਂ ਦੇਖਿਆ , ਮੈਂ ਮਾਂ ਦੇਖੀ ਏ । 

ਜਿਹਨੇ ਨੌ ਮਹੀਨੇ ਕੋਖ ਸੰਭਾਲਿਆ ਮੈਨੂੰ ,
ਪੀੜਾਂ ਸਹਿ ਜੰਮਿਆ ਤੇ ਪਾਲਿਆ ਮੈਨੂੰ ,
ਜਿਹਨੇ ਸਮਝੀਆਂ ਮੇਰੀਆਂ ਬਿਨ ਜ਼ੁਬਾਂ ਦੀਆਂ ਗੱਲਾਂ 
ਜਿਹਨੇ ਕੱਚੇ ਤੋਂ ਪੱਕੇ ਦੇ ਵਿਚ ਢਾਲਿਆ ਮੈਨੂੰ ,
ਜਿਹਨੇ ਸੁਣੇ ਤੇ ਸਹੇ ਉਲਾਂਭੇ ਮੇਰੇ , ਫੇਰ ਵੀ 
ਮੇਰੀ ਹਰ ਹਾਂ ਦੇ ਵਿਚ ਮੈਂ ਓਹਦੀ ਹਾਂ ਦੇਖੀ ਏ ,
ਮੈਂ ਰੱਬ ਨਹੀਂ ਦੇਖਿਆ , ਮੈਂ ਮਾਂ ਦੇਖੀ ਏ ।

ਮੈਂ ਓਹਦੇ ਦੁੱਖ, ਤਕਲੀਫ਼ ਤੇ ਤੰਗੀਆਂ ਦੇਖੀਆਂ ਨੇ ,
ਫਟੇ ਲੀੜਿਆਂ 'ਚ ਵੱਖੀਆਂ ਨੰਗੀਆਂ ਦੇਖੀਆਂ ਨੇ ,
ਮੈਂ ਦੇਖੇ ਨਹੀਂ ਕਦੇ ਕੀਤੇ ਹਾਰ ਤੇ ਸ਼ਿੰਗਾਰ ਓਹਦੇ 
ਬਸ ਓਹਦੀਆਂ ਚੁੰਨੀਆਂ-ਪਰਾਂਦੀਆਂ ਟੰਗੀਆਂ ਦੇਖੀਆਂ ਨੇ ,
ਮੈਂ ਓਹਨੂੰ ਅਕਸਰ ਧੂਏਂ ਦੇ ਭੱਝ ਰੋਂਦੇ ਦੇਖਿਆ ਏ ,
ਮੇਰਾ ਢਿੱਡ ਭਰ ਆਪ ਭੁੱਖੇ ਸੌਂਦੇ ਦੇਖਿਆ ਏ ,
ਮੈਂ ਦੇਖੀ ਨਹੀਂ ਕਦੇ ਓਹਦੇ ਹੱਥਾਂ 'ਤੇ ਮਹਿੰਦੀ ਦੀ ਰੌਣਕ 
ਬਸ ਓਹਦੇ ਹੱਥਾਂ ਨੂੰ ਭਾਂਡੇ-ਕੱਪੜੇ ਧੋਂਦੇ ਦੇਖਿਆ ਏ ,
ਮੈਂ ਕਦੇ ਓਹਦੀ ਵੰਗਾਂ ਭਰੀ ਵੀਣੀ ਨਹੀਂ ਦੇਖੀ ,
ਬਸ ਚੁੱਲ੍ਹੇ ਦੇ ਸੇਕ ਨਾਲ ਸੜੀ ਓਹਦੀ ਬਾਂਹ ਦੇਖੀ ਏ ,
ਮੈਂ ਰੱਬ ਨਹੀਂ ਦੇਖਿਆ , ਮੈਂ ਮਾਂ ਦੇਖੀ ਏ । 

'ਤੇ ਮੈਂ ਚਾਹੁੰਦਾ ਵੀ ਨਹੀਂ ਕਿ ਮੈਂ ਦੇਖਾਂ ਉਸ ਰੱਬ ਨੂੰ 
ਤੇ ਕਰਾਂ ਕੁੱਝ ਝੂਠੀਆਂ ਅਰਦਾਸਾਂ ,
ਮੇਰੀਆਂ ਅੱਖਾਂ ਸਾਂਵੇਂ ਮੇਰਾ ਰੱਬ ਵਸੇ 
ਤੇ ਉਸ ਲੁਕੇ ਹੋਏ ਰੱਬ ਤੋਂ ਕਾਹਦੀਆਂ ਆਸਾਂ ,
ਤੇ ਕਿਉਂ ਰਗੜਾਂ ਮੈਂ ਮਿੱਟੀ ਨੂੰ ਮੱਥੇ 
ਕਿਉਂ ਕਿਸੇ ਮੂਰਤ ਦੇ ਮੈਂ ਭੋਗ ਧਰਾਂ ,
ਮੈਂ ਸਿਰ ਰੱਖ ਆਪਣੀ ਮਾਂ ਦੇ ਚਰਨਾਂ ਦੇ ਵਿੱਚ 
ਬਸ ਇਕੋ ਇਕ ਅਰਦਾਸ ਕਰਾਂ ,
ਕਿ ਮੇਰੇ ਇਸ ਰੱਬ ਨੂੰ ਦੁਨੀਆ ਦਾ ਹਰ ਸੁੱਖ ਮਿਲੇ ,
ਮੁੜ ਜਦ ਵੀ ਜੰਮਾ ਮੈਂ ਇਸ ਧਰਤੀ ਉੱਤੇ ,
ਹਰ ਵਾਰ ਮੈਨੂੰ ਇਹੋ ਕੁੱਖ ਮਿਲੇ ।
ਹਰ ਵਾਰ ਮੈਨੂੰ ਇਹੋ ਕੁੱਖ ਮਿਲੇ ।।



Main kade mandir masjid nahi janda ,
Main apne ghar ch hi roohani chhaan dekhi e ,
Main Rabb nahi dekhya , Main Maa dekhi hai ...

Jihne nau mahine kokh sambhalya meinu ,
Peerhan seh jammya te paalya mainu ,
Jihne samzian merian bin zubaan dian gallan
Jihne kache to pakke de vich dhaalya mainu ,
Jihne sune te sahe ulambhe mere , Fer vi
Meri har haan de vich main ohdi haan dekhi e ,
Main Rabb nahi dekhya , Main Maa dekhi hai ...

Main ohde dukh, takleef te tangian dekhian ne ,
Phate leerhyan ch vakhian nangian dekhian ne ,
Main dekhe nahi kde kite haar te shingaar ohde
Bas ohdian chunnian-praandian tangian dekhian ne ,
Main ohnu aksar dhuein de bhajh ronde dekhya e ,
Mera tidd bhar aap bhukhe sonde dekhya e ,
Main dekhi nahi kde ohde hath`an te mehndi di raunak
Bas ohde hath`an nu bhaande-kapde dhonde dekhya e ,
Main kde ohdi vang`an bhari veeni nahi dekhi ,
Bas chulhe de sek naal sarhi ohdi baanh dekhi e ,
Main Rabb nahi dekhya , Main Maa dekhi hai ...   .

Te main chahunda vi nahi ke main dekhan us Rabb nu
Te karaan kujh jhuthian ardaasan ,
Merian akhan saahnve mera Rabb vasse
Te us luke hoye Rabb to kaahdian aasan ,
Te kyu ragdan main mitti nu mathe
Kyu kise murat de main bhog dhran ,
Main sir rakh apni Maa de charna de vich
Bas iko ik ardaas kran ,
Ke mere is Rabb nu dunia da har sukh mile ,
Murh jad vi jamma main is dharti utte ,
Har vaar mainu eho kukh mile ...
Har vaar mainu eho kukh mile ...

Comments

Post a Comment

Thanks for your valuable time and support. (Arun Badgal)

Popular posts from this blog

NA MANZOORI

ਮੈਂ ਸੁਣਿਆ ਲੋਕੀਂ ਮੈਨੂੰ ਕਵੀ ਜਾਂ ਸ਼ਾਇਰ ਕਹਿੰਦੇ ਨੇ  ਕੁਝ ਕਹਿੰਦੇ ਨੇ ਦਿਲ ਦੀਆਂ ਦੱਸਣ ਵਾਲਾ  ਕੁਝ ਕਹਿੰਦੇ ਨੇ ਦਿਲ ਦੀਆਂ ਬੁੱਝਣ ਵਾਲਾ  ਕੁਝ ਕਹਿੰਦੇ ਨੇ ਰਾਜ਼ ਸੱਚ ਖੋਲਣ ਵਾਲਾ  ਤੇ ਕੁਝ ਅਲਫਾਜ਼ਾਂ ਪਿੱਛੇ ਲੁੱਕਿਆ ਕਾਇਰ ਕਹਿੰਦੇ ਨੇ  ਪਰ ਸੱਚ ਦੱਸਾਂ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ  ਕਿ ਕੋਈ ਮੇਰੇ ਬਾਰੇ ਕੀ ਕਹਿੰਦਾ ਹੈ ਤੇ ਕੀ ਕੁਝ ਨਹੀਂ ਕਹਿੰਦਾ  ਕਿਉਂਕਿ ਮੈਂ ਆਪਣੇ ਆਪ ਨੂੰ ਕੋਈ ਕਵੀ ਜਾਂ ਸ਼ਾਇਰ ਨਹੀਂ ਮੰਨਦਾ  ਕਿਉਂਕਿ ਮੈਂ ਅੱਜ ਤਕ ਕਦੇ ਇਹ ਤਾਰੇ ਬੋਲਦੇ ਨਹੀਂ ਸੁਣੇ  ਚੰਨ ਨੂੰ ਕਿਸੇ ਵੱਲ ਵੇਖ ਸ਼ਰਮਾਉਂਦੇ ਨਹੀਂ ਦੇਖਿਆ  ਨਾ ਹੀ ਕਿਸੇ ਦੀਆਂ ਜ਼ੁਲਫ਼ਾਂ `ਚੋਂ ਫੁੱਲਾਂ ਵਾਲੀ ਮਹਿਕ ਜਾਣੀ ਏ  ਤੇ ਨਾ ਹੀ ਕਿਸੇ ਦੀਆਂ ਵੰਗਾਂ ਨੂੰ ਗਾਉਂਦੇ ਸੁਣਿਆ  ਨਾ ਹੀ ਕਿਸੇ ਦੀਆਂ ਨੰਗੀਆਂ ਹਿੱਕਾਂ `ਚੋਂ  ਉੱਭਰਦੀਆਂ ਪਹਾੜੀਆਂ ਵਾਲਾ ਨਜ਼ਾਰਾ ਤੱਕਿਆ ਏ  ਨਾ ਹੀ ਤੁਰਦੇ ਲੱਕ ਦੀ ਕਦੇ ਤਰਜ਼ ਫੜੀ ਏ  ਤੇ ਨਾ ਹੀ ਸਾਹਾਂ ਦੀ ਤਾਲ `ਤੇ ਕਦੇ ਹੇਕਾਂ ਲਾਈਆਂ ਨੇ  ਪਰ ਮੈਂ ਖੂਬ ਸੁਣੀ ਏ  ਗੋਹੇ ਦਾ ਲਵਾਂਡਾ ਚੁੱਕ ਕੇ ਉੱਠਦੀ ਬੁੜੀ ਦੇ ਲੱਕ ਦੀ ਕੜਾਕ  ਤੇ ਨਿਓਂ ਕੇ ਝੋਨਾ ਲਾਉਂਦੇ ਬੁੜੇ ਦੀ ਨਿਕਲੀ ਆਹ  ਮੈਂ ਦੇਖੀ ਏ  ਫਾਹਾ ਲੈ ਕੇ ਮਰੇ ਜੱਟ ਦੇ ਬਲਦਾਂ ਦੀ ਅੱਖਾਂ `ਚ ਨਮੋਸ਼ੀ  ਤੇ ਪੱਠੇ ਖਾਂਦੀ ਦੁੱਧ-ਸੁੱਕੀ ਫੰਡਰ ਗਾਂ ਦੇ ਦਿਲ ਦੀ...

अर्ज़ी / ARZI

आज कोई गीत या कोई कविता नहीं, आज सिर्फ एक अर्ज़ी लिख रहा हूँ , मन मर्ज़ी से जीने की मन की मर्ज़ी लिख रहा हूँ । आज कोई ख्वाब  , कोई  हसरत  या कोई इल्तिजा नहीं , आज बस इस खुदी की खुद-गर्ज़ी लिख रहा हूँ ,  मन मर्ज़ी से जीने की मन की मर्ज़ी लिख रहा हूँ ।  कि अब तक जो लिख-लिख कर पन्ने काले किये , कितने लफ्ज़ कितने हर्फ़ इस ज़ुबान के हवाले किये , कि कितने किस्से इस दुनिआ के कागज़ों पर जड़ दिए , कितने लावारिस किरदारों को कहानियों के घर दिए , खोलकर देखी जो दिल की किताब तो एहसास हुआ कि अब तक  जो भी लिख रहा हूँ सब फ़र्ज़ी लिख रहा हूँ। लेकिन आज कोई दिल बहलाने वाली झूठी उम्मीद नहीं , आज बस इन साँसों में सहकती हर्ज़ी लिख रहा हूँ , मन मर्ज़ी से जीने की मन की मर्ज़ी लिख रहा हूँ । कि आवारा पंछी हूँ एक , उड़ना चाहता हूँ ऊँचे पहाड़ों में , नरगिस का फूल हूँ एक , खिलना चाहता हूँ सब बहारों में , कि बेबाक आवाज़ हूँ एक, गूँजना चाहता हूँ खुले आसमान पे , आज़ाद अलफ़ाज़ हूँ एक, गुनगुनाना चाहता हूँ हर ज़ुबान पे , खो जाना चाहता हूँ इस हवा में बन के एक गीत , बस...

BHEED

भीड़    इस मुल्क में    अगर कुछ सबसे खतरनाक है तो यह भीड़ यह भीड़ जो ना जाने कब कैसे  और कहाँ से निकल कर आ जाती है और छा जाती है सड़कों पर   और धूल उड़ा कर    खो जाती है उसी धूल में कहीं   लेकिन पीछे छोड़ जाती है   लाल सुरख गहरे निशान   जो ता उम्र उभरते दिखाई देते हैं   इस मुल्क के जिस्म पर लेकिन क्या है यह भीड़   कैसी है यह भीड़    कौन है यह भीड़   इसकी पहचान क्या है   इसका नाम क्या है   इसका जाति दीन धर्म ईमान क्या है   इसका कोई जनम सर्टिफिकेट नहीं हैं क्या   इसका कोई पैन आधार नहीं है क्या   इसकी उँगलियों के निशान नहींं हैं क्या इसका कोई वोटर कार्ड या    कोई प्रमाण पत्र नहीं हैं क्या   भाषण देने वालो में   इतनी चुप्पी क्यों है अब इन सब बातों के उत्तर नहीं हैं क्या उत्तर हैं उत्तर तो हैं लेकिन सुनेगा कौन सुन भी लिया तो सहेगा कौन और सुन‌कर पढ़कर अपनी आवाज़ में कहेगा कौन लेकिन अब लिखना पड़ेगा अब पढ़ना पड़ेगा  कहना सुनना पड़ेगा सहना...