ਬਹੁਤ ਦਿਨਾਂ ਤੋਂ ਕੁਝ ਲਿਖਿਆ ਨਹੀਂ ਹੈ ਅਤੇ ਨਾ ਹੀ ਲਿਖਣ ਦਾ ਕੋਈ ਸਬੱਬ ਬਣਿਆ। ਪਰ ਇੱਕ ਪੁਰਾਣੀ ਲਿਖੀ ਮੇਰੀ ਆਪਣੀ ਮਨਪਸੰਦ ਕਵਿਤਾ ਦੀਆਂ ਲਾਈਨਾਂ ਮੇਰੇ ਜ਼ਹਿਨ ਚੋ ਜਾ ਨਹੀਂ ਰਹੀਆਂ। ਤਾਂ ਸੋਚਿਆ ਕਿ ਉਸ ਕਵਿਤਾ ਦਾ ਕੁਝ ਹਿੱਸਾ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਦਾ ਹਾਂ। ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਜ਼ਰੂਰ ਪਸੰਦ ਆਏਗਾ `ਤੇ ਸ਼ਾਇਦ ਮੇਰੇ ਜ਼ਹਿਨ ਨੂੰ ਵੀ ਕੁਝ ਆਰਾਮ ਮਿਲ ਸਕੇ ।
ਰੰਗਾਂ ਚ ਬੇਰੰਗ ਮੈਂ ...
ਇੱਕ ਤਸਵੀਰ ਬਣਾਉਣੀ ਸੋਚ ਰਿਹਾਂ ,
ਉਹ ਵੀ ਉਸ ਸ਼ਖ਼ਸ ਦੀ
ਜਿਸ ਅੱਗੇ ਹਰ ਰੰਗ ਫ਼ਿੱਕਾ ਪੈ ਜਾਵੇ ,
ਦੁਨੀਆ ਦੀ ਸਾਰੀ ਸਿਆਹੀ ਸੁੱਕ ਜਾਵੇ ,
ਹਰ ਗੀਤ ਨਿੱਕਾ ਪੈ ਜਾਵੇ ,
`ਤੇ ਹਰ ਕਲਮ ਅੱਗੇ ਝੁੱਕ ਜਾਵੇ ,
ਤਾਂ ਵੀ ਅਣ-ਸੁਲਝੇ ਕੁਝ ਲਫ਼ਜ਼ਾਂ ਦੀ
ਇੱਕ ਭੇਂਟ ਚੜਾਉਣੀ ਸੋਚ ਰਿਹਾਂ ,
ਰੰਗਾਂ ਚ ਬੇਰੰਗ ਮੈਂ ...
ਇੱਕ ਤਸਵੀਰ ਬਣਾਉਣੀ ਸੋਚ ਰਿਹਾਂ ।
ਓਹ ਵੀ ਆਪਣੇ ਦਿਲ ਦੇ ਮੈਲੇ ਕੈਨਵਸ ਤੇ
ਜਿਥੇ ਲੱਖਾਂ ਗੁਨਾਹਾਂ ਦੇ ਦਾਗ਼ ਨੇ ,
ਜਿਥੇ ਹੱਥੀਂ ਲੁੱਟੀ ਇੱਜ਼ਤ ਦੇ
ਨਾ ਬਖਸ਼ਸ਼ ਵਾਲੇ ਪਾਪ ਨੇ ,
ਜਿਥੇ ਫੇਰ ਸੁਵਾਗੇ ਦੇ-ਅਦਬੀ ਦੇ
ਜ਼ੁਲਮਾਂ ਦੇ ਪਾਲੇ ਬਾਗ ਨੇ ,
ਜਿਥੇ ਹਰੀਆਂ ਦਰਦਾਂ ਦੀਆਂ ਚਰੀਆਂ ,
`ਤੇ ਬਿਰਹੋਂ ਦੀ ਗੰਦਲਾਂ ਦੇ ਸਾਗ ਨੇ ,
ਤਾਂ ਵੀ ਕੁਲਹਿਣੀ ਉਸ ਧਰਤੀ ਤੇ
ਫ਼ਸਲ ਪਿਆਰਾਂ ਦੀ ਉਗਾਉਣੀ ਸੋਚ ਰਿਹਾਂ ,
ਰੰਗਾਂ ਚ ਬੇਰੰਗ ਮੈਂ ...
ਇੱਕ ਤਸਵੀਰ ਬਣਾਉਣੀ ਸੋਚ ਰਿਹਾਂ ।
ਰੰਗਾਂ ਚ ਬੇਰੰਗ ਮੈਂ ......
Rang`an ch berang main ...
Ikk Tasveer banauni soch reha,
Oh vi us shakhs di
Jis agge har rang fikka pe jaave,
Duniya di sari siyahi sukk jaave,
Har geet nikka pe jaave,
`te har kalam agge jhukk jaave,
Taan vi an-suljhe kujh lafzan di
Ikk bhent charhauni soch reha,
Rang`an ch berang main ...
Ikk Tasveer banauni soch reha...
Oh vi apne dil de maile canvas te
Jithe lakhan gunaahan de daag ne,
Jithe hathin lutti izzat de
Na -bhakhshash vaale paap ne,
Jithe fer suvaage be-adbi de
Zulman de paale baag ne,
Jithe harian dardan dian charian
`te birhon di gandal`an de saag ne,
Taan vi kulaihni us dharti te
Fasal pyaran di ugauni soch reha,
Rang`an ch berang main ...
Ikk Tasveer banauni soch reha ...
Rang`an ch berang main ...
ਰੰਗਾਂ ਚ ਬੇਰੰਗ ਮੈਂ ...
ਇੱਕ ਤਸਵੀਰ ਬਣਾਉਣੀ ਸੋਚ ਰਿਹਾਂ ,
ਉਹ ਵੀ ਉਸ ਸ਼ਖ਼ਸ ਦੀ
ਜਿਸ ਅੱਗੇ ਹਰ ਰੰਗ ਫ਼ਿੱਕਾ ਪੈ ਜਾਵੇ ,
ਦੁਨੀਆ ਦੀ ਸਾਰੀ ਸਿਆਹੀ ਸੁੱਕ ਜਾਵੇ ,
ਹਰ ਗੀਤ ਨਿੱਕਾ ਪੈ ਜਾਵੇ ,
`ਤੇ ਹਰ ਕਲਮ ਅੱਗੇ ਝੁੱਕ ਜਾਵੇ ,
ਤਾਂ ਵੀ ਅਣ-ਸੁਲਝੇ ਕੁਝ ਲਫ਼ਜ਼ਾਂ ਦੀ
ਇੱਕ ਭੇਂਟ ਚੜਾਉਣੀ ਸੋਚ ਰਿਹਾਂ ,
ਰੰਗਾਂ ਚ ਬੇਰੰਗ ਮੈਂ ...
ਇੱਕ ਤਸਵੀਰ ਬਣਾਉਣੀ ਸੋਚ ਰਿਹਾਂ ।
ਓਹ ਵੀ ਆਪਣੇ ਦਿਲ ਦੇ ਮੈਲੇ ਕੈਨਵਸ ਤੇ
ਜਿਥੇ ਲੱਖਾਂ ਗੁਨਾਹਾਂ ਦੇ ਦਾਗ਼ ਨੇ ,
ਜਿਥੇ ਹੱਥੀਂ ਲੁੱਟੀ ਇੱਜ਼ਤ ਦੇ
ਨਾ ਬਖਸ਼ਸ਼ ਵਾਲੇ ਪਾਪ ਨੇ ,
ਜਿਥੇ ਫੇਰ ਸੁਵਾਗੇ ਦੇ-ਅਦਬੀ ਦੇ
ਜ਼ੁਲਮਾਂ ਦੇ ਪਾਲੇ ਬਾਗ ਨੇ ,
ਜਿਥੇ ਹਰੀਆਂ ਦਰਦਾਂ ਦੀਆਂ ਚਰੀਆਂ ,
`ਤੇ ਬਿਰਹੋਂ ਦੀ ਗੰਦਲਾਂ ਦੇ ਸਾਗ ਨੇ ,
ਤਾਂ ਵੀ ਕੁਲਹਿਣੀ ਉਸ ਧਰਤੀ ਤੇ
ਫ਼ਸਲ ਪਿਆਰਾਂ ਦੀ ਉਗਾਉਣੀ ਸੋਚ ਰਿਹਾਂ ,
ਰੰਗਾਂ ਚ ਬੇਰੰਗ ਮੈਂ ...
ਇੱਕ ਤਸਵੀਰ ਬਣਾਉਣੀ ਸੋਚ ਰਿਹਾਂ ।
ਰੰਗਾਂ ਚ ਬੇਰੰਗ ਮੈਂ ......
Rang`an ch berang main ...
Ikk Tasveer banauni soch reha,
Oh vi us shakhs di
Jis agge har rang fikka pe jaave,
Duniya di sari siyahi sukk jaave,
Har geet nikka pe jaave,
`te har kalam agge jhukk jaave,
Taan vi an-suljhe kujh lafzan di
Ikk bhent charhauni soch reha,
Rang`an ch berang main ...
Ikk Tasveer banauni soch reha...
Oh vi apne dil de maile canvas te
Jithe lakhan gunaahan de daag ne,
Jithe hathin lutti izzat de
Na -bhakhshash vaale paap ne,
Jithe fer suvaage be-adbi de
Zulman de paale baag ne,
Jithe harian dardan dian charian
`te birhon di gandal`an de saag ne,
Taan vi kulaihni us dharti te
Fasal pyaran di ugauni soch reha,
Rang`an ch berang main ...
Ikk Tasveer banauni soch reha ...
Rang`an ch berang main ...
Comments
Post a Comment
Thanks for your valuable time and support. (Arun Badgal)