Skip to main content

Posts

Showing posts from January, 2019

TASVEER

ਬਹੁਤ ਦਿਨਾਂ ਤੋਂ ਕੁਝ ਲਿਖਿਆ ਨਹੀਂ ਹੈ ਅਤੇ ਨਾ ਹੀ ਲਿਖਣ ਦਾ ਕੋਈ ਸਬੱਬ ਬਣਿਆ।  ਪਰ ਇੱਕ ਪੁਰਾਣੀ ਲਿਖੀ ਮੇਰੀ ਆਪਣੀ ਮਨਪਸੰਦ ਕਵਿਤਾ ਦੀਆਂ ਲਾਈਨਾਂ ਮੇਰੇ ਜ਼ਹਿਨ ਚੋ ਜਾ ਨਹੀਂ ਰਹੀਆਂ।  ਤਾਂ ਸੋਚਿਆ ਕਿ ਉਸ ਕਵਿਤਾ ਦਾ ਕੁਝ ਹਿੱਸਾ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਦਾ ਹਾਂ।  ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਜ਼ਰੂਰ ਪਸੰਦ ਆਏਗਾ `ਤੇ ਸ਼ਾਇਦ ਮੇਰੇ ਜ਼ਹਿਨ ਨੂੰ ਵੀ ਕੁਝ ਆਰਾਮ ਮਿਲ ਸਕੇ । ਰੰਗਾਂ ਚ ਬੇਰੰਗ ਮੈਂ ... ਇੱਕ ਤਸਵੀਰ ਬਣਾਉਣੀ ਸੋਚ ਰਿਹਾਂ , ਉਹ ਵੀ ਉਸ ਸ਼ਖ਼ਸ ਦੀ ਜਿਸ ਅੱਗੇ ਹਰ ਰੰਗ ਫ਼ਿੱਕਾ ਪੈ ਜਾਵੇ , ਦੁਨੀਆ ਦੀ ਸਾਰੀ ਸਿਆਹੀ ਸੁੱਕ ਜਾਵੇ , ਹਰ ਗੀਤ ਨਿੱਕਾ ਪੈ ਜਾਵੇ , `ਤੇ ਹਰ ਕਲਮ ਅੱਗੇ ਝੁੱਕ ਜਾਵੇ , ਤਾਂ ਵੀ ਅਣ-ਸੁਲਝੇ ਕੁਝ ਲਫ਼ਜ਼ਾਂ ਦੀ ਇੱਕ ਭੇਂਟ ਚੜਾਉਣੀ ਸੋਚ ਰਿਹਾਂ , ਰੰਗਾਂ ਚ ਬੇਰੰਗ ਮੈਂ ... ਇੱਕ ਤਸਵੀਰ ਬਣਾਉਣੀ ਸੋਚ ਰਿਹਾਂ । ਓਹ ਵੀ ਆਪਣੇ ਦਿਲ ਦੇ ਮੈਲੇ ਕੈਨਵਸ ਤੇ ਜਿਥੇ ਲੱਖਾਂ ਗੁਨਾਹਾਂ ਦੇ ਦਾਗ਼ ਨੇ , ਜਿਥੇ ਹੱਥੀਂ ਲੁੱਟੀ ਇੱਜ਼ਤ ਦੇ ਨਾ ਬਖਸ਼ਸ਼ ਵਾਲੇ ਪਾਪ ਨੇ , ਜਿਥੇ ਫੇਰ ਸੁਵਾਗੇ ਦੇ-ਅਦਬੀ ਦੇ ਜ਼ੁਲਮਾਂ ਦੇ ਪਾਲੇ ਬਾਗ ਨੇ , ਜਿਥੇ ਹਰੀਆਂ ਦਰਦਾਂ ਦੀਆਂ ਚਰੀਆਂ , `ਤੇ ਬਿਰਹੋਂ ਦੀ ਗੰਦਲਾਂ ਦੇ ਸਾਗ ਨੇ , ਤਾਂ ਵੀ ਕੁਲਹਿਣੀ ਉਸ ਧਰਤੀ ਤੇ ਫ਼ਸਲ ਪਿਆਰਾਂ ਦੀ ਉਗਾਉਣੀ ਸੋਚ ਰਿਹਾਂ , ਰੰਗਾਂ ਚ ਬੇਰੰਗ ਮੈਂ ... ਇੱਕ ਤਸਵੀਰ ਬਣਾਉਣੀ ਸੋਚ ਰਿਹਾਂ । ਰੰਗਾਂ ਚ ਬੇਰੰਗ ਮੈਂ ...... Rang`an ch