ਅੱਜ ਫੇਰ ਮੈਂ ਇੱਕ ਗੀਤ ਲਿਖਾਂ ਤੇ ਦਰਦ ਮੇਰੇ ਦੀਆਂ ਬਾਤਾਂ ਸੌ-ਸੌ ਪਈਆਂ , ਤਿਉਂ-ਤਿਉਂ ਹਰਫ਼ ਕਿਤਾਬੀ ਜੜੇ ਮੈਂ ਜਿਉਂ-ਜਿਉਂ ਹਿਰਖ਼ ਤੇਰੇ ਦੀਆਂ ਯਾਦਾਂ ਟੋਹ-ਟੋਹ ਗਈਆਂ । ਅੱਜ ਫੇਰ ਮੈਂ ਇੱਕ ਗੀਤ ਲਿਖਾਂ ਤੇ .... ਤੇਰੇ ਨੈਣਾਂ ਵਰਗੀ ਤਿੱਖੀ ਨੋਕ ਕਲਮ ਦੀ ਜਦ ਡੋਬੀ ਮੇਰੇ ਦਿਲ ਵਰਗੀ ਕਾਲੀ ਸਿਆਹ ਦੇ ਵਿੱਚੇ , ਦੋ ਖ਼ਾਲੀ ਲੀਕਾਂ ਅੰਦਰ ਇਉਂ ਅੱਖਰ ਸੱਜ ਗਏ ਜਿਵੇਂ ਰੂਹ ਵੱਸ ਜਾਵੇ ਆਣ ਦੇਹ ਖਲਾਅ ਦੇ ਵਿੱਚੇ , ਇਉਂ ਸਫ਼ੇਦ ਜ਼ਮੀਨ `ਤੇ ਆ ਵਿੱਛੀਆਂ ਸਤਰਾਂ ਜਿਉਂ ਸਬਰ-ਬਨ੍ਹੇਰੇ ਪਾੜ ਕੇ ਸਦਰਾਂ ਚੋ-ਚੋ ਪਈਆਂ । ਅੱਜ ਫੇਰ ਮੈਂ ਇੱਕ ਗੀਤ ਲਿਖਾਂ ਤੇ .... ਮੈਂ ਸਾ ਤੋਂ ਸਾ ਤੱਕ ਸੱਤ ਸੁਰ ਮਿਲਾਏ ਦਿਲ ਦੀ ਧੜਕਨ ਦੇ ਨਾਲ ਤਰਜ਼ ਮਿਲਾਈ , ਮੈਂ ਫੜ੍ਹ ਕੇ ਨਬਜ਼ ਰੋਗੀ ਗੀਤ ਮੇਰੇ ਦੀ ਆਪਣਿਆਂ ਲੇਖਾਂ ਦੇ ਨਾਲ ਮਰਜ਼ ਮਿਲਾਈ , ਮੈਂ ਜਦ ਵੀ ਲਾਈਆਂ ਹੇਕਾਂ ਨਾਂ ਤੇਰੇ ਦੀਆਂ ਸਗੋਂ ਮੇਰੇ ਪਾ ਕਾਲਜੇ ਖੋਹ-ਖੋਹ ਗਈਆਂ । ਅੱਜ ਫੇਰ ਮੈਂ ਇੱਕ ਗੀਤ ਲਿਖਾਂ ਤੇ .... ਜੋ ਹੱਥੀਂ ਬਾਲ ਕੇ ਮੜ੍ਹੀਆਂ ਆਪ ਸੜੇ ਨੇ ਮੈਂ ਮੌਤ ਹਵਾਲੇ ਕੂਲੇ-ਲਵੇ ਜ਼ਜ਼ਬਾਤ ਕਰੇ ਨੇ , ਮੈਂ ਫੁੱਲ ਚੁੱਗ ਕੇ ਧੁੱਖਦਿਆਂ ਸਿਵਿਆਂ ਉੱਤੋਂ ਇਹ ਕੁੱਝ ਚੰਦ ਕੁ ਰਸੀਦੀ ਅਲਫਾਜ਼ ਕਰੇ ਨੇ , ਮੈਂ ਧੋ-ਧੋ ਪੀਤੇ ਪੈਰ ਪੀੜ ਮੇਰੀ ਦੇ ਜਦ ਵੀ ਮੋਏ ਮਨ ਦੀਆਂ ਰੀਝਾਂ ਰੋ-ਰੋ ਪਈਆਂ । . ਅੱਜ ਫੇਰ ਮੈਂ ਇੱਕ ਗੀਤ ਲਿਖਾਂ ਤੇ ਦਰਦ ਮੇਰੇ ਦੀਆਂ ਬਾਤਾਂ ਸੌ-ਸੌ ਪਈਆਂ ।। (A...
alfaz, alfaaz, poetry, poetry hindi, poetry deifinition, poem, poems, kalam, shayari in hindi , words , blog, blogger, life , life quotes sayings, punjabi , culture , folk , true life , love , pain , sad quotes , sad poems , emotions, emotion pain, emotion poem