ਕੀ ਪੁੱਛਦੇ ਹੋ ਕਿੱਦਾਂ ਜਿੰਦ ਹੰਢਾ ਰਿਹਾ ਹਾਂ ,
ਬਸ ਉਸ ਰੱਬ ਦਾ ਕਰਜ਼ ਚੁਕਾ ਰਿਹਾ ਹਾਂ ,
ਨਾਤੇ ਤੋੜ ਕੇ ਸਾਰੇ ਖੁਸ਼ੀਆਂ ਤੋਂ ,
ਤਨਹਾਈਆਂ ਨੂੰ ਗਲ ਨਾਲ ਲਾ ਰਿਹਾ ਹਾਂ।
ਅੰਨ-ਪਾਣੀ ਤਾਂ ਦਸਤੂਰ ਹੈ ਦੁਨੀਆ ਦਾ ,
ਸੱਚ ਪੁੱਛੋਂ ਤਾਂ ਗ਼ਮਾਂ ਨਾਲ ਭੁੱਖ `ਤੇ,
ਹੰਝੂਆਂ ਨਾਲ ਤ੍ਰੇਹ ਮਿਟਾ ਰਿਹਾ ਹਾਂ।
ਸ਼ਾਇਦ ਮੰਜ਼ਿਲ ਤੇ ਬੈਠਾ,
ਕੋਈ ਰਾਹ ਦੇਖ ਰਿਹਾ ਹੋਵੇਗਾ ਮੇਰਾ ਵੀ ,
ਪਰ ਨੰਗੇ ਪੈਰਾਂ `ਚ ਕੰਡਿਆਂ ਦੀ ਚੋਭ ਲੈ ਕੇ ,
ਰਾਹਾਂ ਦੇ ਮਿੱਟੀ-ਘੱਟਿਆਂ ਨਾਲ ਨਿਭਾ ਰਿਹਾ ਹਾਂ।
ਮੋਇਆਂ ਦੀ ਮਹਿਫ਼ਿਲ ਚ ਬੈਠਾਂ ,
ਸਦਰਾਂ ਦਾ ਸੋਗ ਮਨਾ ਰਿਹਾ ਹਾਂ।
ਅੱਖੀਂ ਦੇਖੇ ਸੀ ਕੁਝ ਸੁਪਨੇ ,
ਹੱਥੀਂ ਤੋੜ ਦੂਜਿਆਂ ਦੀ ਝੋਲੀ ਪਾਏ ਜੋ ,
ਉਹਨਾਂ ਸੁਪਨਿਆਂ ਦੇ ਫ਼ੁੱਲ ਚੁੱਗ ਕੇ ,
ਨੈਣਾਂ ਦੀ ਗੰਗਾ `ਚ ਵਹਾ ਰਿਹਾ ਹਾਂ।
ਕੀ ਪੁੱਛਦੇ ਹੋ ਕਿੱਦਾਂ ਜਿੰਦ ਹੰਢਾ ਰਿਹਾ ਹਾਂ ,
ਬਸ ਉਸ ਰੱਬ ਦਾ ਕਰਜ਼ ਚੁਕਾ ਰਿਹਾ ਹਾਂ ।।
(Ki puchde ho kida jind handa reha haan ,
Bas us rabb da karz chuka reha haan ,
Naate tod ke sare khushian to ,
Tanhaiyan nu gal naal la rha reha haan ..
Ann-Paani ta dastoor hai dunia da ,
Sach pucho ta ghaman naal bhukhe `te,
Hanjuan naal treh mita reha haan ..
Shayad Manzilan te betha ,
Koi raah dekh reha hovega mera vi ,
Par nange pairan ch kandian di chobh le ke ,
Raahan de mitti-ghattian naal nibha reha haan ..
Moyian di mehfil ch betha ,
Sadran da sog mna reha haan ..
Akhin dekhe si kuj supne ,
Hathin tod gairan di jholi paye jo ,
Ohna supnian de phull chugg ke ,
Naina di ganga ch vaha reha haan ..
Ki puchde ho kida jind handa reha haan ,
Bas us rabb da karz chuka reha haan .... )
Comments
Post a Comment
Thanks for your valuable time and support. (Arun Badgal)