Skip to main content

Posts

Showing posts from January, 2018

KI PUCHDE HO

ਕੀ ਪੁੱਛਦੇ ਹੋ ਕਿੱਦਾਂ ਜਿੰਦ ਹੰਢਾ ਰਿਹਾ ਹਾਂ , ਬਸ ਉਸ ਰੱਬ ਦਾ ਕਰਜ਼ ਚੁਕਾ ਰਿਹਾ ਹਾਂ , ਨਾਤੇ ਤੋੜ ਕੇ ਸਾਰੇ ਖੁਸ਼ੀਆਂ ਤੋਂ , ਤਨਹਾਈਆਂ ਨੂੰ ਗਲ ਨਾਲ ਲਾ ਰਿਹਾ ਹਾਂ।  ਅੰਨ-ਪਾਣੀ ਤਾਂ ਦਸਤੂਰ ਹੈ ਦੁਨੀਆ ਦਾ , ਸੱਚ ਪੁੱਛੋਂ ਤਾਂ ਗ਼ਮਾਂ ਨਾਲ ਭੁੱਖ `ਤੇ, ਹੰਝੂਆਂ ਨਾਲ ਤ੍ਰੇਹ ਮਿਟਾ ਰਿਹਾ ਹਾਂ।  ਸ਼ਾਇਦ ਮੰਜ਼ਿਲ ਤੇ ਬੈਠਾ, ਕੋਈ ਰਾਹ ਦੇਖ ਰਿਹਾ ਹੋਵੇਗਾ ਮੇਰਾ ਵੀ , ਪਰ ਨੰਗੇ ਪੈਰਾਂ `ਚ ਕੰਡਿਆਂ ਦੀ ਚੋਭ ਲੈ ਕੇ , ਰਾਹਾਂ ਦੇ ਮਿੱਟੀ-ਘੱਟਿਆਂ ਨਾਲ ਨਿਭਾ ਰਿਹਾ ਹਾਂ।  ਮੋਇਆਂ ਦੀ ਮਹਿਫ਼ਿਲ ਚ ਬੈਠਾਂ , ਸਦਰਾਂ ਦਾ ਸੋਗ ਮਨਾ ਰਿਹਾ ਹਾਂ।  ਅੱਖੀਂ ਦੇਖੇ ਸੀ ਕੁਝ ਸੁਪਨੇ , ਹੱਥੀਂ ਤੋੜ ਦੂਜਿਆਂ ਦੀ ਝੋਲੀ ਪਾਏ ਜੋ , ਉਹਨਾਂ ਸੁਪਨਿਆਂ ਦੇ ਫ਼ੁੱਲ ਚੁੱਗ ਕੇ , ਨੈਣਾਂ ਦੀ ਗੰਗਾ `ਚ ਵਹਾ ਰਿਹਾ ਹਾਂ।  ਕੀ ਪੁੱਛਦੇ ਹੋ ਕਿੱਦਾਂ ਜਿੰਦ ਹੰਢਾ ਰਿਹਾ ਹਾਂ , ਬਸ ਉਸ ਰੱਬ ਦਾ ਕਰਜ਼ ਚੁਕਾ ਰਿਹਾ ਹਾਂ ।।  (Ki puchde ho kida jind handa reha haan ,  Bas us rabb da karz chuka reha haan ,  Naate tod ke sare khushian to ,  Tanhaiyan nu gal naal la rha reha haan ..  Ann-Paani ta dastoor hai dunia da ,  Sach pucho ta ghaman naal bhukhe `te, ...