Skip to main content

Posts

Showing posts from December, 2017

GHADI

लम्हों के साथ लुका-छिपी के खेल में , सब ढूंढ लिया जो भी छुपा था दिल की दीवारों के पीछे , सब थाम लिया जो भी आया इन हाथों की लकीरों के नीचे , इस ज़हन की तदबीरों के नीचे ,जो चाहा सब पाया , और यह सब पाने की दौड़ में बस एक ज़िन्दगी गुम गई है , कंधों पे लटके थैले देखे तो सब भरा पड़ा है , पर ख़ाली हाथ देखे तो पता चला कि वो एक घड़ी गुम गई है। वो घड़ी जो तुमने खुद बाँधी थी मेरे हाथों में , जिसने एक आस जगादी थी मेरे हाथों में , जिसने रुकी हुई नबज़ चलादी थी मेरे हाथों में , वो घड़ी जिसके कांटे हम दोनों थे , जिसकी टिक-टिक में छुपे सन्नाटे हम दोनों थे , जिसके घंटे ,मिनट और सैकंड में बांटे हम दोनों थे , वो घड़ी जिसे हम खुद चाबी दे के चलाते थे , जिसकी रफ़्तार के साथ हम दोनों चलते जाते थे , जो रुक जाती थी तो हमारे साँस थम जाते थे , वो घड़ी जो हर घड़ी में मज़ा देती थी , ख़ुशी-ग़म हर हाल में रज़ा देती थी , वो घड़ी जो हमें जीने की वजह देती थी , वो घड़ी हमारी घड़ी थी , जो हमें समय देती थी , अब जो हाथ पे बाँधा है वो सिर्फ एक यंत्र है , जो सिर्फ समय दिखाता है , समय देता नहीं , अख़ीर इस ज़िन्दगी के दाव...

KAUN HAAN MAIN ?

ਅੱਜ ਬਹੁਤ ਚਿਰਾਂ ਪਿੱਛੋਂ ਇੱਕ ਪੁਰਾਣੀ ਡਾਇਰੀ ਦੇ ਇੱਕ ਫਟੇ ਹੋਏ ਵਰਕੇ ਉੱਤੇ ਕੁੱਝ ਲਾਈਨਾਂ ਲਿਖੀਆਂ ਮਿਲ ਗਈਆਂ , ਜੋ ਕਿ ਸ਼ਾਇਦ ਮੇਰੇ ਸਕੂਲ ਵੇਲੇ ਦੀਆਂ ਲਿਖੀਆਂ ਹੋਈਆਂ ਹਨ। ਉਸ ਸਬ ਦੇ ਵਿੱਚੋਂ ਕੁੱਝ ਹਿੱਸਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਹਾਂ।  ਜੋ ਕਦੇ ਲੁੱਕ-ਲੁੱਕ ਕੇ ਲਿਖਦਾ ਸਾਂ ਅੱਜ ਸਬਦੇ ਨਾਲ ਸਾਂਝਾ ਕਰਨਾ ਵੀ ਇੱਕ ਅਜੀਬ ਜਿਹੀ ਖੁਸ਼ੀ ਹੈ।  ਕਿੰਨੇ ਅਰਸੇ ਇਸ ਦੇਹ ਦੇ ਨਾਲ ਗੁਜ਼ਾਰੇ , ਕਿੰਨੇ ਲਏ ਰੱਬ ਤੋਂ ਸਾਹ ਉਧਾਰੇ , ਪਰ ਸਮਝ ਨਹੀਂ ਪਾਉਂਦਾਂ ਹਾਂ ਕਿ ਕੌਣ ਹਾਂ ਮੈਂ ? ਹਰ ਸਾਹ ਦੇ ਨਾਲ ਮੈਂ ਕੁਝ ਹੋਰ ਹਾਂ , ਝੂਠ ਨਾਲ ਖੜ੍ਹਦਾ ਦਲੇਰ ਪਰ ਸੱਚ ਨੂੰ ਪੜ੍ਹਦਾ ਕਮਜ਼ੋਰ ਹਾਂ , ਰੋਜ਼ ਸਵੇਰੇ ਖੁਦ ਨੂੰ ਸਮਝਾਉਂਦਾਂ ਹਾਂ , ਪਰ ਸ਼ਾਮ ਢਲੇ ਮੁੜ ਭੁੱਲ ਜਾਂਦਾ ਹਾਂ ਕਿ ਕੌਣ ਹਾਂ ਮੈਂ ? ਮੂਰਤੀ , ਪੱਥਰ , ਦੀਵਾਰਾਂ ਦੀ ਮੈਨੂੰ ਕਦਰ ਨਾ ਕੋਈ , ਵੇਦ , ਗ੍ਰੰਥ , ਮਣਕੇ ਹਜ਼ਾਰਾਂ ਦੀ ਮੈਨੂੰ ਨਜ਼ਰ ਨਾ ਕੋਈ , ਰੱਬ , ਪ੍ਰਭੂ , ਅੱਲ੍ਹਾ ਤੋਂ ਪਾਸਾ ਵੱਟ ਕੇ , ਉਸ ਯਾਰ ਦਾ ਸਜ਼ਦਾ ਕਰਦਾ ਹਾਂ , ਹਾਂ , ਮੈਂ ਇੱਕ ਕਾਫ਼ਿਰ ਹਾਂ ।  ਥੱਕ ਕੇ ਥੰਮ ਜਾਣਾ ਮੇਰੀ ਫ਼ਿਤਰਤ ਵਿੱਚ ਨਹੀਂ , ਤੇ ਮੰਜ਼ਿਲ ਨੂੰ ਪਾਉਣਾ ਮੇਰੀ ਕਿਸਮਤ ਵਿੱਚ ਨਹੀਂ , ਮੁਕੱਦਰਾਂ ਦੇ ਠੇਡੇ ਖਾਉਂਦਾ , ਖੋਟੀ ਕਿਸਮਤ ਨੂੰ ਅਜ਼ਮਾਉਂਦਾ , ਨਿੱਤ ਖ਼ਵਾਬਾਂ ਦੇ ਪੈਂਡੇ ਚੜ੍ਹਦਾ ਹਾਂ , ਹਾਂ , ਮੈਂ ਇੱਕ ਮੁਸਾਫ਼ਿਰ ਹਾਂ । ਬ...