ਕੋਈ ਤਾਂ ਸੁਣ ਲਓ ਲੈ ਬੁੱਲਾਂ ਤੇ ਪੁਕਾਰ ਫਿਰਾਂ ਮੈਂ ,
ਟੁੱਟਿਆ-ਹਾਰਿਆ ਬਦਨਸੀਬ ਲਾਚਾਰ ਫਿਰਾਂ ਮੈਂ ,
ਸਮਝ ਨਾ ਆਵੇ ਦੇਵਾਂ ਗਲੀਆਂ ਵਿੱਚ ਹੌਕੇ ,
ਜਾਂ ਫਿਰ ਲੈ ਕੇ ਵਿੱਚ ਬਾਜ਼ਾਰ ਫਿਰਾਂ ਮੈਂ ,
ਨਾ ਇਹਦਾ ਕੋਈ ਮੁੱਲ ਮੈਂ ਲਾਵਾਂ , ਨਾ ਹੀ ਮੈਂ ਕੁੱਝ ਮੰਗਾਂ ਵਟਾਵਾਂ ,
ਆਸਾਂ ਦੀ ਕੁੱਖ ਚੋਂ ਐਸੀ ਖੋਟੀ ਸਦਰਾਂ ਦੀ ਲੀਹ ਜੰਮੀ ਏ ,
ਕੋਈ ਤਾਂ ਲੈ ਲਓ ਮਿੰਨਤ ਕਰਾਂ ਮੈਂ ਸਾਡੇ ਘਰ ਇੱਕ ਧੀ ਜੰਮੀ ਏ ।
ਪਿੱਛਲੇ ਵਰ੍ਹੇ ਵੀ ਇੱਕ ਕੁਲੈਣੀ ਜੰਮੀ ਸੀ ,
ਹੱਡਾਂ ਦੇ ਵਿੱਚ ਬਹਿਣੀ ਜੰਮੀ ਸੀ ,
ਲਾਏ ਸੀ ਜਿਨ੍ਹੇ ਚਾਹਵਾਂ ਨੂੰ ਫਾਹੇ ,
ਐਸੀ ਹੀ ਟੁੱਟ-ਪੈਣੀ ਜੰਮੀ ਸੀ ,
ਪਰ ਇਸ ਵਾਰ ਉਮੀਦ ਬੜੀ ਸੀ , ਗਲ਼ ਪਾਈ ਸਾਧ ਦੀ ਤਵੀਤ ਮੜੀ ਸੀ ,
ਜਿਹਦਾ ਡਰ ਸੀ ਨਾ ਜੰਮੇ ਦੁਬਾਰਾ ਇਸ ਵਾਰ ਵੀ ਚੰਦਰੀ ਓਹੀ ਜੰਮੀ ਏ ,

ਪਰ ਹਾਂ ਜੇ ਪੁੱਤ ਜੰਮਦਾ ਤਾਂ ਵਾਂਗ ਰਾਜੇ ਦੇ ਰੱਖਦੇ ,
ਚੰਨ ਮੁੱਖੜੇ ਤੇ ਕਾਲੇ ਟਿੱਕੇ ਲਾ ਕੇ ਰੱਖਦੇ ,
ਚੁੱਕਣੇ ਪੈਂਦੇ ਭਾਂਵੇ ਵਿਆਜੂ - ਉਧਾਰੇ ,
ਪਰ ਹਰ ਮੂੰਹੋਂ ਕੱਢੀ ਓਹਦੀ ਪੁਘਾ ਕੇ ਰੱਖਦੇ ,
ਸ਼ੌਂਕ ਪੂਰੇ ਓਹਦੇ ਕਰਦੇ ਸਾਰੇ , ਓਹਦੇ ਨਾਂ ਤੇ ਬਣਾਉਂਦੇ ਮਹਿਲ-ਮੁਨਾਰੇ ,
ਪਰ ਵਾਂਗ ਇੱਟਾਂ ਦੇ ਢਹਿ ਗਏ ਸੁਪਨੇ ਕਰਮਾਂ ਦੀ ਬੈਠੀ ਨੀਂਹ ਜੰਮੀ ਏ ,

ਚਲੋ ਛੱਡੋ ਮੇਰੀ ਧੀ ਦੀ ਗੱਲ ਮੁਕਾਓ ,
ਆਪੇ ਪਾਲ ਲਵਾਂਗਾ ਮੇਰਾ ਹਿੱਸਾ ਮੇਰੇ ਹਿੱਸੇ ਪਾਓ ,
ਪਰ ਰੱਬ ਕਰਕੇ ਮੇਰੀ ਇੱਕ ਅਰਜ਼ ਪੁਘਾਓ ,
ਧੀਆਂ ਦੀ ਇੱਕ ਮੰਡੀ ਬਣਾਓ ਤੇ ਓਥੇ ਇੱਕ ਅਸੂਲ ਚਲਾਓ ,
ਨਾ ਕੋਈ ਭਾਅ ਨਾ ਬੋਲੀ ਲਾਓ , ਬਸ ਪੁੱਤ ਰੱਖੋ ਤੇ ਧੀ ਲੈ ਜਾਓ ,
ਜਦ ਮਾਪੇ ਆਪ ਸੁੱਖਣਗੇ ਧੀਆਂ ਦੀਆਂ ਸੁੱਖਾਂ ,
ਮੈਂ ਤਦ ਕਹਾਂਗਾ ਸਾਡੇ ਘਰ ਮਾਂ ਲੱਛਮੀ ਜੰਮੀ ਏ ,

ਸਾਡੇ ਘਰ ਇੱਕ ਧੀ ਜੰਮੀ ਏ ।।
Koi ta sun lao le bullan te pukaar firan main ,
Tutya - haarya badnasib lachaar firan main ,
Samaz na aave devan galian vich hoke ,
Ya fir le ke vich bazaar firan main ,
Na ehda koi mull main laavan , na hi main kuj manga vataavan ,
Aasan di kukh vichon aisi khoti sadran di leeh jammi e ,
Koi ta le lao minnat kra main sade ghar ik dhee jammi e ..
Pichle varhe vi ik kulaini jammi si ,
Haddan de vich behni jammi si ,
Laaye si jehne chaahvan nu faahe ,
Aisi hi tut-paini jammi si ,
Par is vaar umeed bdi si , gal payi saadh di taveet marhi si ,
Jehda darr si na jamme dobara is vaar vi chandri ohi jammi e ,

Par haan je put jamda ta vaang raje de rakhde ,
Chann mukhde te kaale tikke laa ke rakhde ,
Chukne painde bhaavein viyaju - udhaare ,
Par har muhon kaddi ohdi pugha ke rakhde ,
Shonk pure ohde karde sare , ohde naam te bnaunde mehal-munaare ,
Par vaang ittan de dheh gye supne karma di bethi neenh jammi e ,

Chlo chado meri dhee di gall mukaao ,
Aape paal lvaga mera hissa mere hisse pao ,
Par rabb karke meri ik arz pughao ,
Dheeyan di ik mandi bnao te othe ik asool chalao ,
Na koi bhaa na boli lao , bas put rakho te dhee le jao ,
Jad maape aap sukhange dheeyan dian sukhan ,
Main tad kahanga sade ghar Maa Laxmi jammi e ,

Sade ghar ik dhee jammi e ....

Comments
Post a Comment
Thanks for your valuable time and support. (Arun Badgal)