Skip to main content

Posts

Showing posts from March, 2017

INQALAB

ਬਹੁਤ ਚਿਰਾਂ ਤੋਂ ੲਿਹ ਕੁਝ ਲਾਿੲਨਾਂ ਜ਼ਹਿਨ ਚ ਸਨ ਜਿਹਨਾਂ ਨੂੂੰ ਸ਼ਾੲਿਦ ਕੁਝ ਰੂਪ ਦੇ ਸਕਿਅਾਂ ਅਤੇ ੲਿਹ ਲਾੲੀਨਾਂ ਸਾਡੇ ਤਿੰਨ ਮਹਾਨ ਸ਼ਹੀਦਾਂ ਲੲੀ ਸ਼ਰਧਾਂਜਲੀ ਦੇ ਰੂਪ ਵਿਚ ਸਾਂਝੀਆਂ ਕਰ ਰਿਹਾਂ ਹਾਂ | ਪੱਖੀਆਂ ਦੀ ਝੋਲ ਨਾਲ ਝੱਖੜਾਂ ਨੂੰ ਰੋਕ ੲਿੰਕਲਾਬ ਨਹੀਂ ਆਵੇਗਾ , ਸੜਕਾਂ 'ਤੇ ਬੈਠ ਰਸਤਿਅਾਂ ਨੂੰ ਰੋਕ ੲਿੰਕਲਾਬ ਨਹੀਂ ਆਵੇਗਾ , ੲਿਹਨਾਂ ਭੂਤੜਿਆਂ ਸਾਨ੍ਹਾਂ ਨੂੰ ਲਾਲ ਝੰਡੀਆਂ ਨਾਲ ਰੋਕ ੲਿੰਕਲਾਬ ਨਹੀਂ ਆਵੇਗਾ , ੲਿੰਕਲਾਬ ਤਾਂ '31 ਚ ਹੀ ਫਾਂਸੀ ਚੜ ਗਿਅਾ ਸੀ ਹੁਣ ਮੁੜ ਕਦੇ ੲਿੰਕਲਾਬ ਨਹੀਂ ਆਵੇਗਾ | ਸ਼ਹੀਦਾਂ ਦੀਆਂ ਫੋਟੋਅਾਂ ਕੰਧਾਂ 'ਤੇ ਟੰਗ ੲਿੰਕਲਾਬ ਨਹੀਂ ਆਵੇਗਾ ,  ਚਿੱਟੀਆਂ ਪੱਗਾਂ ਨੂੰ ਕੇਸਰੀ ਰੰਗਾਂ ਚ ਰੰਗ ੲਿੰਕਲਾਬ ਨਹੀਂ ਆਵੇਗਾ ,  ਰਾਜਨੀਤੀ ਦੇ ਮੈਦਾਨ ਵਿੱਚ ਛੇੜ ਅਲਫ਼ਾਜ਼ਾਂ ਦੀ ਜੰਗ ੲਿੰਕਲਾਬ ਨਹੀਂ ਆਵੇਗਾ ,  ੲਿੰਕਲਾਬ ਤਾਂ '31 ਚ ਹੀ ਫਾਂਸੀ ਚੜ ਗਿਅਾ ਸੀ ਹੁਣ ਮੁੜ ਕਦੇ ੲਿੰਕਲਾਬ ਨਹੀਂ ਆਵੇਗਾ | ਮਜਬੂਤ ਆਵਾਜ਼ਾਂ ਦੇ ਖੋਖਲੇ ਦਾਅਵਿਆਂ ਨਾਲ ੲਿੰਕਲਾਬ ਨਹੀਂ ਆਵੇਗਾ ,  ਵਿਦੇਸ਼ੀ ਦੌਰਿਆਂ ੳੁਤੇ ਸਵਦੇਸ਼ੀ ਪਹਿਰਾਵਿਆਂ ਨਾਲ ੲਿੰਕਲਾਬ ਨਹੀਂ ਆਵੇਗਾ ,  ਭਾਸ਼ਣਾਂ ਦੇ ਰੌਲੇ ਅਤੇ ਟੀਵੀ ਤੇ ਦਿਖਾਵਿਆਂ ਨਾਲ ੲਿੰਕਲਾਬ ਨਹੀਂ ਆਵੇਗਾ ,  ੲਿੰਕਲਾਬ ਤਾਂ '31 ਚ ਹੀ ਫਾਂਸੀ ਚੜ ਗਿਅਾ ਸੀ ਹੁਣ ਮੁੜ ਕਦੇ ੲਿੰਕਲਾਬ ਨਹੀਂ ਆਵੇਗਾ...