ਕੋਈ ਕਹੇ ਤਾਂ ਕਿੰਝ ਮੰਨ ਲਵਾਂ ਕਿ ਤੂੰ ਮੇਰੇ ਕ਼ਤਲ ਦੀ ਸਾਜ਼ਿਸ਼ ਕਰ ਰਹੀਂ ਏਂ ,
ਹਾਂ ਜੇ ਆਪਣੇ ਹੱਥੀਂ ਕ਼ਤਲ ਕਰ ਜਾਂਦੀ ਤਾਂ ਮੰਨ ਵੀ ਲੈਂਦਾ।
ਕੋਈ ਕਹੇ ਤਾਂ ਕਿੰਝ ਮੰਨ ਲਵਾਂ ਕਿ ਚੰਨ ਦੀ ਚਾਨਣੀ ਕੀਮਤੀ ਏ ,
ਹਾਂ ਜੇ ਜੁਗਨੂੰਆਂ ਦੀ ਮੰਡੀ ਦੇਖਦਾ ਤਾਂ ਮੰਨ ਵੀ ਲੈਂਦਾ।
ਕੋਈ ਕਹੇ ਤਾਂ ਕਿੰਝ ਮੰਨ ਲਵਾਂ ਕਿ ਰੱਬ ਦਿਲਾਂ ਦੇ ਵਿੱਚ ਵਸਦਾ ਏ ,
ਹਾਂ ਜੇ ਜ਼ਜਬਾਤ ਨੀਲੇ ਅਸਮਾਨੀ ਖੇਡਦੇ ਤਾਂ ਮੰਨ ਵੀ ਲੈਂਦਾ।
ਕੋਈ ਕਹੇ ਤਾਂ ਕਿੰਝ ਮੰਨ ਲਵਾਂ ਕਿ ਕ਼ਲਮ ਦੀ ਤਾਕ਼ਤ ਹਾਕਮਾਂ ਤੋਂ ਉੱਚੀ ਏ ,
ਹਾਂ ਜੇ ਅਲਫਾਜ਼ ਜੰਗ ਛੇੜਦੇ ਤਾਂ ਮੰਨ ਵੀ ਲੈਂਦਾ।
ਕੋਈ ਕਹੇ ਤਾਂ ਕਿੰਝ ਮੰਨ ਲਵਾਂ ਕਿ ਸਰਕਾਰ ਲੋਕਾਂ ਦੀ `ਤੇ ਲੋਕਾਂ ਲਈ ਏ ,
ਹਾਂ ਜੇ ਇਹ ਨੀਲੇ-ਪੀਲੇ ਕਾਰਡ ਸਹਾਰਾ ਦਿੰਦੇ ਤਾਂ ਮੰਨ ਵੀ ਲੈਂਦਾ।
ਮੰਨਣ ਨੂੰ ਤਾਂ ਮਿੰਨੀ ਹਰ ਗੱਲ ਮੰਨ ਲਵੇ,
ਪਰ ਇਹ ਕਿੰਝ ਮੰਨ ਲਵਾਂ ਕਿ ਹੱਥਾਂ ਦੀਆਂ ਲੀਕਾਂ ਜ਼ਿੰਦਗੀ ਨੇ ,
ਹਾਂ ਜੇ ਇਹ ਤੇਰੇ ਸ਼ਹਿਰ ਨੂੰ ਜਾਂਦੀਆਂ ਤਾਂ ਮੰਨ ਵੀ ਲੈਂਦਾ।
( Koi kahe ta kinjh mann lawan ki tu mere qatal di sajish kar rhi e,
Haan je apne hathin qatal kar jaandi ta mann vi lenda ...
Koi kahe ta kinjh mann lawan ki chann di chan`ni keemti e ,
Haan je Jugnuaan di mandi dekhda ta mann vi lenda ...
Koi kahe ta kinjh mann lawan ki Rabb dilan de vich vasda e,
Haan je zazbaat neele asmaani khed`de ta mann vi lenda...
Koi kahe ta kinjh mann lawan ki kalam di taqt haakman to uchi e,
Haan je alfaaz jung ched`de ta mann vi lenda ...
Koi kahe ta kinjh mann lawan ki sarkar loka di ate lokan lai e ,
Haan je eh neele-peele cad sahara dinde ta mann vi lenda ...
Mannan nu ta Mini har gal mann lawe,
Par eh kinjh mann lawan ki hathan dian leekan zindagi ne ,
Haan je eh tere shehar nu jaandian taan mann vi lenda ... )
Comments
Post a Comment
Thanks for your valuable time and support. (Arun Badgal)