ਕਾਫ਼ੀ ਸਾਲ ਪੁਰਾਣੀਆਂ ਲਿੱਖੀਆਂ ਕੁਝ ਸਤਰਾਂ ਅੱਜ ਇਕੱਲੇ ਬੈਠ ਕੇ ਧੁੱਪ ਸੇਕਦੇ ਦੇ ਜ਼ਹਿਨ ਚ ਮੁੜ ਫੇਰਾ ਪਾ ਗਈਆਂ ਤੇ ਮੈਂ ਮੁੜ ਓਹਨਾਂ ਹਾਲਾਤਾਂ ਚ ਚਲਾ ਗਿਆਂ ਜੇਹੜੇ ਵੇਲਿਆਂ ਤੇ ਜੇਹੜੇ ਹਾਲਾਤਾਂ ਚ ਇਹ ਸਤਰਾਂ ਲਿੱਖੀਆਂ ਗਈਆਂ ਸਨ। ਉਮੀਦ ਹੈ ਇਹਨਾਂ ਸਤਰਾਂ ਦੇ ਜ਼ਰੀਏ ਓਹ ਹਾਲਾਤ ਵੀ ਜ਼ਾਹਿਰ ਹੋ ਜਾਣਗੇ। ਅੱਜ ਫੇਰ ਇਹ ਸੂਰਜ ਚੜਿਆ ਤੇ ਆ ਕੇ ਜੋਬਨ ਤੇ ਢਲ ਜਾਣਾ , ਤੜਕੇ-ਤੜਕੇ ਸੱਦ ਪੰਛੀਆਂ ਨੂੰ ਸ਼ਾਮ ਨੂੰ ਵਾਪਿਸ ਘੱਲ ਜਾਣਾ , ਅੱਜ ਫੇਰ ਇਹ ਸੂਰਜ ਚੜਿਆ ਤੇ ਆ ਕੇ ਜੋਬਨ ਤੇ ਢਲ ਜਾਣਾ। ਕਈਆਂ ਘਰਾਂ ਚ ਬੂਹੇ ਖੁਸ਼ੀਆਂ ਦੇ ਖੁਲਣੇ , ਤੇ ਕਈਆਂ ਚ ਦਸਤਕ ਦੇਣੀ ਸੋਗ ਨੇ , ਕਈਆਂ ਦੇ ਸਬ ਦੁਖੜੇ ਟੁੱਟਣੇ ,ਤੇ ਕਈਆਂ ਦੇ ਗਲ ਲੱਗ ਮਿਲਣਾ ਰੋਗ ਨੇ , ਕੁਝ ਵੇਹੜਿਆਂ ਚ ਨਵੇਂ ਫੁੱਲ ਖਿੜਨੇ ,ਤੇ ਕੁਝ ਦਾ ਚੌੜਾ ਸੀਨਾ ਵੀ ਛੱਲ ਜਾਣਾ। ਅੱਜ ਫੇਰ ਇਹ ਸੂਰਜ ਚੜਿਆ 'ਤੇ ਆ ਕੇ ਜੋਬਨ ਤੇ ਢਲ ਜਾਣਾ। ਅੱਜ ਫੇਰ ਕਿਸੇ ਅਮੀਰ ਨੇ ਆਪਣਾ ਇੱਕ ਹੋਰ ਸੁਪਨਾ ਪੂਰਾ ਕਰ ਜਾਣਾ , ਤੇ ਅੱਜ ਫੇਰ ਕਿਸੇ ਗਰੀਬ ਨੇ ਇੱਕ ਹੋਰ ਦਿਨ ਦੀ ਫਾਂਸੀ ਚੜ ਜਾਣਾ , ਕਿਸੇ ਲੋਹ ਵਰਗੇ ਪੁੱਤ ਨੇ ਅੱਖੀਂ ਸੁਪਨੇ ਲੈ ਕੇ ਜਹਾਜ਼ੇ ਚੜ ਜਾਣਾ , ਤੇ ਕਿਸੇ ਧੁੱਪ ਵਰਗੀ ਧੀ ਨੂੰ ਬਾਬੁਲ ਨੇ ਕਿਸੇ ਹੋਰ ਦੇ ਨਾਵੇਂ ਕਰ ਜਾਣਾ , ਸੁਪਨੇ ਲੈ ਕੇ ਨਿਕਲਣਾ ਪੂਰਬ ਤੋਂ ਤੇ ਤਜ਼ਰਬੇ ਦੇ ਕੇ ਪੱਛਮ ਚ ਰਲ ਜਾਣਾ , ਅੱਜ ...
alfaz, alfaaz, poetry, poetry hindi, poetry deifinition, poem, poems, kalam, shayari in hindi , words , blog, blogger, life , life quotes sayings, punjabi , culture , folk , true life , love , pain , sad quotes , sad poems , emotions, emotion pain, emotion poem