Skip to main content

Posts

Showing posts from October, 2015

GALIAN DA SHAYAR

ਵਪਾਰੀ ਬੜੇ ਨੇ ਵਪਾਰ ਬੜੇ ਨੇ , ਵਿਕਣੇ ਦੇ ਆਸਾਰ ਬੜੇ ਨੇ , ਸ਼ੋਹਰਤ ਦੀ ਮੰਡੀ ਚ ਘੁੰਮਦੇ ਅਲ੍ਫਾਜ਼ਾਂ ਦੇ ਠੇਕੇਦਾਰ ਬੜੇ ਨੇ , ਪਰ ਮੈਂ ਲੱਕੜ ਤੋਂ ਘੜ ਕੇ ਬਣੀ ਇੱਕ ਕਲਮ ਹਾਂ , ਨਾ ਸੌਦਾਗਰਾਂ ਦੇ ਬਾਜ਼ਾਰ ਚ ਵਿਕਾਂਗਾ , ਮੈਂ ਗਲੀਆਂ ਦਾ ਸ਼ਾਇਰ ਹਾਂ ਗਲੀਆਂ ਬਾਰੇ ਲਿਖਾਂਗਾ। ਮੈਂ ਗਲੀਆਂ ਦਾ ਸ਼ਾਇਰ ਹਾਂ ਗਲੀਆਂ ਬਾਰੇ ਲਿਖਾਂਗਾ। ਮੈਂ ਨਾ ਕੋਈ ਸੁਪਨਿਆਂ ਦੀ ਉੜਾਨ, ਨਾ ਕੋਈ ਮਨ-ਘੜਤ ਕਹਾਣੀ ਲਿਖਾਂਗਾ , ਮੈਂ ਨਾ ਕੋਈ ਗੱਭਰੂ ਜਵਾਨ, ਨਾ ਕੋਈ ਮਦਹੋਸ਼ ਜਵਾਨੀ ਲਿਖਾਂਗਾ , ਮੈਂ ਕੇਬੇ ਦੇ ਰਿਕ੍ਸ਼ੇ ਦੀ ਟੁੱਟੀ ਚੈਨ ,ਤੇ ਲੋਕਾਂ ਦੇ ਭਾਂਡੇ ਮਾਂਜ-ਮਾਂਜ ਘਸੀਆਂ ਪ੍ਰੀਤੋ ਦੀਆਂ ਤਲੀਆਂ ਬਾਰੇ ਲਿਖਾਂਗਾ , ਮੈਂ ਗਲੀਆਂ ਦਾ ਸ਼ਾਇਰ ਹਾਂ ਗਲੀਆਂ ਬਾਰੇ ਲਿਖਾਂਗਾ। ਮੈਂ ਕਿਸੇ ਸੋਹਣੀ ਦੇ ਅੰਗਾਂ ਦੀ, ਕਿਸੇ ਸੋਹਣੀ ਦੀਆਂ ਵੰਗਾਂ ਦੀ ਗੱਲ ਨਹੀਂ ਕਰਨੀ , ਮੈਂ ਕਿਸੇ ਹੀਰ ਦੀ ਸ਼ੋਖੀ ਤੇ ਕਿਸੇ ਲੈਲਾ ਦੇ ਰੰਗਾਂ ਦੀ ਗੱਲ ਨਹੀਂ ਕਰਨੀ , ਮੈਂ ਖਿੜਿਆਂ ਫੁੱਲਾਂ ਦੇ ਬਾਗ ਨਹੀਂ ਮਹਿਕਾਉਣੇ , ਮੈਂ ਖਿੜਨ ਤੋਂ ਪਹਿਲਾਂ ਝੜੀਆਂ ਓਹਨਾਂ ਮਾਸੂਮ ਕਲੀਆਂ ਬਾਰੇ ਲਿਖਾਂਗਾ , ਮੈਂ ਗਲੀਆਂ ਦਾ ਸ਼ਾਇਰ ਹਾਂ ਗਲੀਆਂ ਬਾਰੇ ਲਿਖਾਂਗਾ। ਮੈਂ ਕੋਈ ਰਾਜ ਕੋਈ ਪ੍ਰਜਾ ਕੋਈ ਮਹਿਲ ਮੁਨਾਰੇ ਨਹੀਂ ਲਿਖਣੇ , ਮੈਂ ਕੋਈ ਛੋਟਾ ਜਿਹਾ ਘਰ ਸਮੁੰਦਰ ਕਿਨਾਰੇ ਨਹੀਂ ਲਿਖਣੇ , ਮੈਂ ਮਜਬੂਰੀ ਦੀ ਤਾਲ ਚ ਨੱਚਦੇ ਚੁਬਾਰੇ , ਤੇ ਜ਼ਮੀਰਾਂ ਦੇ ਕਾਤਲਾਂ ਦੀਆਂ ਰੰਗਰਲੀਆਂ ਬਾਰੇ ਲਿਖਾਂਗਾ , ਮੈਂ ਗਲੀਆਂ

AJJ FER MAIN

ਹਰ ਵਾਰ ਜਦੋਂ ਕਲਮ ਚੁੱਕਦਾ ਹਾਂ ਤਾਂ ਇੰਜ ਜਾਪਦਾ ਜਿਵੇਂ ਪਹਿਲੀ ਵਾਰ ਕੁਝ ਲਿਖਣ ਦੀ ਕੋਸ਼ਿਸ਼ ਕਰ ਰਿਹਾ ਹੋਵਾਂ। ਅੱਜ ਬੜੇ ਦਿਨਾਂ ਬਾਅਦ ਕੁਝ ਲਿਖਿਆ ਓਹ ਸਾਂਝਾ ਕਰਨ ਜਾ ਰਿਹਾ ਤੇ ਇਸ ਵਾਰ ਦੀ ਕੋਸ਼ਿਸ਼ ਵੀ ਪਹਿਲਾਂ ਤਰ੍ਹਾਂ ਦੀ ਵਾਂਗ ਹੀ ਸਹੀ-ਗਲਤ ਦੀ ਤਕੜੀ ਤੋਂ ਕੋਸਾਂ ਦੂਰ ਹੈ। ਅੱਜ ਫੇਰ ਮੈਂ ਇੱਕ ਅੱਖ ਸੁਪਨੇ ਢਾਹੁੰਦੀ ਦੇਖੀ , ਰਾਤ ਭਰ ਰੌਂਦੀ ਤੇ ਦਿਨੇ ਦੁਨੀਆ ਹਸਾਉਂਦੀ ਦੇਖੀ , ਖੁਦ ਅਸ਼ਕਾਂ ਦੇ ਝਰਨੇ ਵਹਾ ਕੇ , ਖੁਦ ਜਿਸਮ ਨਹਿਲਾਉਂਦੀ ਦੇਖੀ। ਅੱਜ ਫੇਰ ਮੈਂ ਇੱਕ ਅੱਖ ਸੁਪਨੇ ਢਾਹੁੰਦੀ ਦੇਖੀ। ਅੱਜ ਫੇਰ ਮੈਂ ਇੱਕ ਹੱਥ ਕਲਮ ਚਲਾਉਂਦੇ ਦੇਖਿਆ , ਸੂਹੇ ਰੰਗ ਵਿਚ ਇੱਕ ਤਸਵੀਰ ਬਣਾਉਂਦੇ ਦੇਖਿਆ , ਜ਼ਜਬਾਤਾਂ ਦੀ ਇੱਕ ਸੂਰਤ ਬਣਾ ਕੇ , ਖੁਦ ਆਪਣੇ ਹੱਥੀਂ ਮਿਟਾਉਂਦੇ ਦੇਖਿਆ। ਅੱਜ ਫੇਰ ਮੈਂ ਇੱਕ ਹੱਥ ਕਲਮ ਚਲਾਉਂਦੇ ਦੇਖਿਆ। ਅੱਜ ਫੇਰ ਮੈਂ ਦੋ ਨੰਗੇ ਪੈਰ ਡਗਮਗਾਉਂਦੇ ਦੇਖੇ , ਬਿਰਹੋਂ ਦੇ ਕੰਢਿਆਂ ਦੀ ਪੀੜ ਹੰਡਾਉਂਦੇ ਦੇਖੇ , ਵਾਟਾਂ ਭੁੱਲ ਕੇ ਆਪਣੀ ਮੰਜ਼ਿਲ ਦੀਆਂ , ਪਿੰਡ ਦੀ ਡੰਡੀ ਵੱਲ ਮੁੜ ਆਉਂਦੇ ਦੇਖੇ। ਅੱਜ ਫੇਰ ਮੈਂ ਦੋ ਨੰਗੇ ਪੈਰ ਡਗਮਗਾਉਂਦੇ ਦੇਖੇ। ਅੱਜ ਫੇਰ ਮੈਂ ਇੱਕ ਛਾਤੀ ਲਹੂ-ਲੁਹਾਨ ਦੇਖੀ , ਲੂਹ-ਕੰਢਿਆਂ ਤੋਂ ਸੁੰਨੀ , ਗਲਵਕੜੀ ਤੋਂ ਵੈਰਾਨ ਦੇਖੀ , ਵਾਂਗ ਗਰਜ਼ ਦੇ ਚਲਦੀ ਧੜਕਨ , ਫੇਰ ਵੀ ਮੋਈ ਦੇਹ ਦੇ ਸਾਮਾਨ ਦੇਖੀ। ਅੱਜ ਫੇਰ ਮੈਂ ਇੱਕ ਛਾਤੀ ਲਹੂ-ਲੁਹਾਨ ਦੇਖੀ। ਅੱਜ ਫੇਰ ਮੈਂ ਇੱਕ ਦਿਲ ਬੇਜਾਨ ਦੇਖਿਆ , ਸਦ