Skip to main content

Posts

Showing posts from September, 2015

BHAGAT SINGH KAUN HAI ???

ਕੌਣ ਹੈ ਭਗਤ ਸਿੰਘ ??? ਕਦੇ ਪੜਨਾ ਨਾ ਚਾਹਿਆ। ਜੋ ਵੀ ਫਿਲਮਾਂ ਚ ਦੇਖਿਆ ਤੇ ਗਾਣਿਆਂ ਚ ਸੁਣਿਆ, ਓਹੀ ਰੂਪ ਅਪਨਾਇਆ। ਬੰਨ ਲੜ੍ਹ ਵਾਲੀ ਪੱਗ ਤੇ ਮੁੱਛਾਂ ਰੱਖ ਕੁੰਡੀਆਂ , ਖੁਦ ਉੱਤੇ ਮਾਣ ਬੜਾ ਆਇਆ । ਪਰ ਜੋ ਭਗਤ ਨੇ ਬੁਣਿਆ ਓਹ ਬਾਣਾ ਕਦੇ ਵੀ ਨਾ ਪਾਇਆ। ਖਾਦੀ ਵਾਲਿਆਂ ਨੇ ਆਖ ਦਿੱਤਾ ਅੱਤਵਾਦੀ , ਲਿਖਣ ਵਾਲਿਆਂ ਬਣਾ ਦਿੱਤਾ ਮੌਤ ਦਾ ਸਾਥੀ , ਕੋਈ ਆਖੇ ਕੌਮੀ ਹੀਰੋ ਤੇ ਕਿਸੇ ਨੇ ਸ਼ਹੀਦ ਦੀ ਤਖਤੀ ਗੱਲ ਪਾਤੀ , ਪਰ ਯਾਦ ਨਾ ਰੱਖਿਆ ਕਿਉਂ ਓਹ ਚੜਿਆ ਸੀ ਫਾਂਸੀ। ਕਦੇ ਪੜਿਓ ਤੇ ਸੋਚਿਓ ਕਿ ਕੀ ਸੀ ਓਹਦੀ ਸੋਚ , ਕੀ ਸੀ ਓਹ ਲਿਖਦਾ ਤੇ ਕੀ ਸੀ ਓਹਦੇ ਬੋਲ , ਕਲਮ ਵਾਲੇ ਹੱਥਾਂ ਚ ਕਿਵੇਂ ਆਈ ਪਿਸਤੌਲ , 23 ਸਾਲ ਦੀ ਉਮਰ ਵਿੱਚ ਫਾਂਸੀ , ਸੁਣ ਪੈਂਦੇ ਦਿਲ ਵਿਚ ਹੌਲ। ਸੋਚ ਕਰੋ ਭਗਤ ਵਰਗੀ , ਇਕੱਲਾ ਰੂਪ ਹੀ ਨਹੀਂ। ਇਰਾਦੇ ਰੱਖੋ ਉੱਚੇ , ਸਿਰਫ ਅੱਖਾਂ ਤੇ ਮੁੱਛਾਂ ਹੀ ਨਹੀਂ। ਕੱਢੋ ਦਿੱਲੋਂ ਪਾਪ ਬਾਹਰ , ਲੜ੍ਹ ਪੱਗ ਦੇ ਨਹੀਂ। ਤਸਵੀਰ ਬਨਾਓ ਜ਼ੇਹਨ ਵਿੱਚ , ਕੰਧਾਂ ਤੇ ਨਹੀਂ। ਦੇਸ਼ ਹੋ ਗਿਆ ਆਜ਼ਾਦ , ਪਰ ਅਸੀਂ ਆਜ਼ਾਦ ਨਹੀਂ। ਪਿਆਰ ਵਧਾਓ , ਭ੍ਰਿਸ਼ਟਾਚਾਰ ਨਹੀਂ ਆਵਾਜ਼ ਉਠਾਓ , ਤਲਵਾਰ ਨਹੀਂ। ਕਰੋ ਗਰੀਬ ਦੀ ਮਦਦ , ਅਮੀਰ ਉੱਤੇ ਵਾਰ ਨਹੀਂ। ਹਿੰਦੁਸਤਾਨੀ ਸੀ ਭਗਤ , ਹਿੰਦੂ  ਮੁਸਲਿਮ ਯਾ ਸਰਦਾਰ ਨਹੀਂ। ਅੱਖਾਂ ਵਿਚ ਸੀ ਸੁਪਨੇ , ਕੋਈ ਅੰਗਾਰ ਨਹੀਂ। ਆਜ਼ਾਦੀ ਦੀ ਮਿਸ਼ਾਲ ਸੀ ਹੱਥ ਵਿੱਚ , ਹਥਿਆਰ ਨਹੀਂ। ਮਿੰਨੀ ਭਗਤ ਸਿੰਘ ਬਣਨਾ ਕ

BUKKAL DA NIGH

ਇਹ ਕੁਝ ਸਤਰਾਂ ਪਤਾ ਨਹੀਂ ਕਿਸ ਸੋਚ ਚ ਤੇ ਕਿਸਦੇ ਲਈ ਲਿੱਖੀਆਂ ਹਨ।  ਪਰ ਸਿਰਫ ਇੰਨਾ ਜਾਣਦਾਂ ਹਾਂ ਕਿ ਹਰ ਵਾਰ ਜਦ ਵੀ ਇਹ ਸਤਰਾਂ ਗੁਨਗੁਨਾਉਂਦਾ ਹਾਂ ਤਾਂ ਇੱਕ ਤਸਵੀਰ ਅੱਖਾਂ ਮੁਰ੍ਹੇ ਖੁਦ-ਬ-ਖੁਦ ਬਣ ਜਾਂਦੀ ਹੈ , ਜਿਸਨੂੰ ਬਿਆਨ ਕਰਨਾ ਮੇਰੇ ਅਲ੍ਫ਼ਾਜ਼ਾਂ ਦੀ ਪਹੁੰਚ ਤੋਂ ਪੈਂਡੇ ਦੂਰ ਹੈ।  ਇਹ ਸਤਰਾਂ ਉਸ ਇੱਕ ਅਧੂਰੀ ਤਸਵੀਰ ਦੇ ਨਾਮ। ਮੰਨਿਆ ਕਿ ਹਾਰ ਚੁੱਕਿਆਂ ਮੈਂ  ,  ਖੁਦ ਨੂੰ ਖੁਦੀ ਚੋਂ ਮਾਰ ਚੁੱਕਿਆਂ ਮੈਂ  , ਫੁੱਲ ਚੁੱਗ ਕੇ ਆਪਣੀਆਂ ਸਦਰਾਂ ਦੇ , ਨੈਣਾਂ ਦੀ ਗੰਗਾ ਚ ਨਿਤਾਰ ਚੁੱਕਿਆਂ ਮੈਂ । ਪਰ ਮੋਇਆ ਸਰੀਰ ਤੇ ਜ਼ਖਮੀ ਰੂਹ ਲੈ ਕੇ ਤੁਰਿਆਂ , ਇਕ ਨਾ ਇਕ ਦਿਨ ਪੁਜੂੰਗਾ ਤੇਰੇ ਦਰ ਤੇ , ਤੂੰ ਦੀਵਾ ਇਕ ਬਾਲ ਕੇ ਰੱਖੀਂ। ਸਦੀਆਂ ਤੋਂ ਤਰਸਿਆਂ ਹਾਂ ਨੀਂਦ ਦਾ ਮੈਂ , ਤੂੰ ਬੁੱਕਲ ਚ ਨਿੱਘ ਸੰਭਾਲ ਕੇ ਰੱਖੀਂ। ਬੁੱਕਲ ਚ ਨਿੱਘ ਸੰਭਾਲ ਕੇ ਰੱਖੀਂ। ਐਸੀ ਅੱਖ ਤੇਰੇ ਨਾਲ ਲੱਗੀ , ਮੁੜ ਕਦੇ ਮੇਰੀ ਅੱਖ ਨਾ ਲੱਗੀ , ਕਿਰਾਏ ਦੀਆਂ ਬਾਹਵਾਂ ਚ ਥੱਕ-ਹਾਰ ਕੇ ਡਿੱਗਿਆਂ ਮੈਂ , ਲੱਗੇ ਦਾਹ ਜਿਸਮ ਦੇ ਪਰ ਕਿਸੇ ਵੀ ਭਾਅ ਤੇ ਅੱਖ ਨਾ ਲੱਗੀ। ਥੱਕ ਗਿਆਂ ਇਸ ਮੰਡੀ ਚ ਸੌਦੇ ਕਰਦਾ , ਤੂੰ ਵੀ ਆਪਣੇ ਸਬ ਨਫ਼ੇ-ਨੁਕਸਾਨ ਨਿਪਟਾ ਕੇ ਰੱਖੀਂ। ਸਦੀਆਂ ਤੋਂ ਤਰਸਿਆਂ ਹਾਂ ਨੀਂਦ ਦਾ ਮੈਂ , ਤੂੰ ਬੁੱਕਲ ਚ ਨਿੱਘ ਸੰਭਾਲ ਕੇ ਰੱਖੀਂ। ਬੁੱਕਲ ਚ ਨਿੱਘ ਸੰਭਾਲ ਕੇ ਰੱਖੀਂ। ਜਾਣਦਾਂ ਹਾਂ ਕਿ ਹੁਣ ਬੁੱਕਲ ਤੇਰੀ ਦਾ ਪਹਿਰੇਦਾਰ ਕੋਈ ਹੈ, ਨਿੱਘ ਤੇਰੇ ਦਾ ਹੱ