ਕੀ ਦੱਸਾਂ ਕੀ ਹਾਲ ਹੈ ਮੇਰਾ ????? ਅੱਜ ਜਦ ਖੁਦ ਨੂੰ ਮੈਂ ਆਪਣਾ ਹਾਲ ਪੁੱਛਿਆ ਤਾਂ ਇਹ ਜਵਾਬ ਮਿਲਿਆ। ਇਸ ਜਵਾਬ ਪਿੱਛੇ ਲੁੱਕੀ ਬੇਚੈਨੀ ਦਾ ਕਾਰਨ ਲੱਭਣ ਦੀ ਕੋਸ਼ਿਸ਼ ਵਿਚ ਜੋ ਵਲ-ਵਲੇ ਨਿਕਲ ਕੇ ਸਾਹਮਣੇ ਆਏ ਓਹ ਕੁਝ ਇਸ ਤਰਾਂ ਨੇ। .......
ਬੜੇ ਦਿਨਾਂ ਤੋਂ ਇੱਕ ਬੇਚੈਨੀ ਜਿਹੀ ਹੈ , ਖੁਦ ਨੂੰ ਖੁਦੀ ਤੋਂ ਹੈਰਾਨੀ ਜਿਹੀ ਹੈ ,
ਕਿ ਮੈਂ, ਮੈਂ ਕਿਉਂ ਨਹੀਂ ਹਾਂ , ਤੇ ਜੇ ਮੈਂ, ਮੈਂ ਨਹੀਂ ਹਾਂ , ਤੇ ਫੇਰ ਮੈਂ ਕਿੱਥੇ ਹੈ ਤੇ ਮੈਂ ਕੌਣ ਹਾਂ ??
ਤੇ ਕੀ ਕਾਰਨ ਹੈ ਮੇਰੀ ਇਸ ਬੇਖੁਦੀ ਦਾ , ਮੇਰੀ ਬੇਚੈਨੀ ਤੇ ਮੇਰੀ ਬੇਬਸੀ ਦਾ ??
ਖੋਹਰੇ ਕਈ ਦਿਨਾਂ ਤੋਂ ਖਿੜ-ਖਿੜਾ ਕੇ ਹੱਸਿਆ ਨਹੀਂ , ਯਾਂ ਭੁੱਬਾਂ ਮਾਰ ਮਾਰ ਕੇ ਰੋਇਆ ਨਹੀਂ ,
ਯਾਂ ਏਸ ਨੀਂਦ ਚੋਂ ਉੱਠਿਆ ਨਹੀਂ , ਯਾਂ ਫੇਰ ਓਹ ਗੂੜੀ ਨੀਂਦ ਸੋਇਆ ਹੀ ਨਹੀਂ ,
ਯਾਂ ਸ਼ਾਇਦ ਕਿੰਨੇ ਦਿਨਾਂ ਤੋਂ ਦਿਲ ਨੂੰ ਮਨ ਦੀ ਗੱਲ ਨਹੀਂ ਦੱਸੀ ,
ਯਾਂ ਖਾਲੀ ਦਿਲ ਦੇ ਵਰਕੇ ਭਰਨ ਲਈ ਕਲਮ ਨਹੀਂ ਚੱਕੀ ,
ਯਾਂ ਫੇਰ ਕਿੰਨੇ ਵੀਰ-ਸੋਮ ਵਾਰ ਨਿਕਲ ਗਏ , ਪੀੜਾਂ ਦੀ ਦਰਗਾਹ ਤੇ ਮੱਥਾ ਨਹੀਂ ਟੇਕਿਆ ,
ਯਾਂ ਫੇਰ ਕਿੰਨੀਆਂ ਰਾਤਾਂ ਠਰ-ਠਰਾ ਕੇ ਲੰਘਾਤੀਆਂ , ਕਿਸੇ ਦੀ ਬੁੱਕਲ ਦਾ ਨਿੱਘ ਨਹੀਂ ਸੇਕਿਆ ,
ਏਹੋ ਸਬ ਸੋਚ-ਸੋਚ ਕੇ ਸੋਚੀਂ ਪਿਆ ਹਾਂ ਕਿ ਕਿਉਂ ਕੁਝ ਦਿਨਾਂ ਤੋਂ ਬੇਚੈਨ ਹਾਂ ਮੈਂ ??
ਪਰ ਸੱਚ ਦੱਸਾਂ ਤਾਂ ਇਹ ਸਬ ਮੇਰੇ ਦਿਲ ਦੇ ਆਪਣੇ ਹੀ ਵਲ-ਵਲੇ ਨੇ ,
ਇਹ ਸਬ ਮੇਰੇ ਆਪਣੇ ਮਨ ਦੇ ਹੀ ਛਲਾਵੇ ਨੇ।
ਸੱਚ ਤਾਂ ਇਹ ਹੈ ਕਿ ਮੇਰੇ ਸੀਨੇ ਅੰਦਰ ਇੱਕ ਸ਼ਖਸ ਰੋਜ਼ ਇੱਕ-ਇੱਕ ਸਾਹ ਕਰਕੇ ਮਰ ਰਿਹਾ ਹੈ ,
ਤੇ ਮੈਂ ਲਾਚਾਰ ਰੋਜ਼ ਓਸਦੀ ਮੌਤ ਦਾ ਗਵਾਹ ਬਣ ਰਿਹਾ ਹਾਂ ,
ਪਰ ਲਾਚਾਰੀ ਇਸ ਕਦਰ ਹੈ ਮੇਰੀ ਕਿ ਮੈਂ ਕਰ ਕੁਝ ਨਹੀਂ ਸਕਦਾ ,
ਓਹਨੂੰ ਬਚਾਉਣਾ ਤਾਂ ਦੂਰ ਓਹਦੀ ਮੌਤ ਖੁਦ ਮਰ ਵੀ ਨਹੀਂ ਸਕਦਾ।
ਤੇ ਇਸੇ ਤਰ੍ਹਾਂ ਆਪਣੇ ਅੰਦਰ ਪਲਦੀਆਂ ਸਾਰੀਆਂ ਸ਼ਖ਼ਸੀਅਤਾਂ ਦੀ ਮੜ੍ਹੀ ਚ ,
ਇੱਕ ਦਿਨ ਮੈਂ ਖੁਦ ਵੀ ਸੜ ਜਾਣਾ ਹੈ,
ਤੇ ਇੰਨੀਆਂ ਮੌਤਾਂ ਦਾ ਵਿਰਾਗ ਭੋਗਦੇ , ਮੈਂ ਖੁਦ ਵੀ ਮਰ ਜਾਣਾ ਹੈ।
ਤੇ ਇਹੀ ਕਾਰਨ ਹੈ ਮੇਰੀ ਬੇਬਸੀ ਤੇ ਮੇਰੀ ਬੇਚੈਨੀ ਦਾ ,
ਕਿਉਂਕਿ ਆਪਣੇ ਹੱਥੀਂ ਰੋਜ਼ ਆਪਣੀ ਮੜ੍ਹੀ ਚ ਬਾਲਣ ਪਾ-ਪਾ ਕੇ,
ਮਿੰਨੀ ਖੁਦ ਆਪ ਵੀ ਮਰ ਚੁੱਕਾ ਹੈ।
( Bade dina ton ik bechaini jehi hai , khud nu khudi ton hairani jehi hai ..
Ki Main, Main kyu nahi haan ,te je Main, Main nahi haan ,
Te fer Main kithe hai te Main kaun haan....
Te ki kaaran hai meri is bekhudi da, meri bechaini te meri bebasi da ??
Khohre kai dina ton khid-khida ke hasya nahi , ya bhubban maar-maar ke roya nahi..
Ya es neend cho uthya nahi , ya fer oh gurhi neend soya hi nahi ..
Ya shayad kinne dina to dil nu man di gal nahi dassi ,
Ya khali dil de varke bharan lai kalam nahi chakki ,
Ya fer kinne veer-som vaar nikal gye , peerhan di dargah te matha nahi tekya ,
Ya fer kinnia raatan thar-thara k langhatia, kise di bukkal da nigh nahi sekya ,
Eho sab soch-soch ke sochi pya haan ki kyu kujh dina ton bechain haan main ??
Par sach dassa ta eh sab mere dil de apne hi val-vale ne ,
Eh sab mere apne man de hi chhalave ne ...
Sach ta eh hai ki mere seene andar ik shakhas roz ik-ik saah karke mar reha hai ,
Te main lachar roz osdi maut da gawah ban reha haan ,
Par lachari is kadar hai meri ki main kar kujh nahi sakda ,
Ohnu bachauna ta dur ohdi maut khud mar vi nahi sakda,
Te ise tarhan apne andar paldian sarian shakhasitan di marhi ch ,
Ik din main khud vi sarh jaana hai ....
Te innian mautan da viraag bhogde , main khud vi mar jaana hai ..
Te ehi kaaran hai meri bebasi te meri bechaini da ,,
Kyuki apne hathi roz apni marhi ch baalan pa-pa ke,
Mini khud aap vi mar chuka hai ... )

Comments
Post a Comment
Thanks for your valuable time and support. (Arun Badgal)