ਸੋਚਦਾਂ ਸਾਂ ਹਰ ਜਿੱਤ ਮੇਰੀ ਹੈ, ਹਰ ਮੰਜ਼ਿਲ ਮੇਰੀ ਹੈ , ਮੈਂ ਕਦੇ ਕਿਸੇ ਤੋਂ ਹਾਰ ਨਹੀਂ ਸਕਦਾ , ਅੱਜ ਅੰਤ ਚ ਬੈਠਾਂ ਸਬ ਕੁਝ ਹਾਰ ਕੇ , ਕਿਉਂਕਿ ਇਸ ਕਦਰ ਜ਼ਮੀਰ ਨੂੰ ਮੈਂ ਮਾਰ ਨਹੀਂ ਸਕਦਾ। ਸੁਪਨਿਆਂ ਦੀਆਂ ਗੁੱਡੀਆਂ ਕਟਾ ਕੇ , ਆਸਾਂ ਦੀਆਂ ਡੋਰਾਂ ਲਪੇਟ ਰਿਹਾਂ ਹਾਂ,ਸਮੇਟ ਰਿਹਾਂ ਹਾਂ , ਕਿਉਂਕਿ ਨਾ ਚਾਹੁੰਦਿਆਂ ਸਬਰਾਂ ਨੂੰ ਢਿੱਲਾਂ ਦੇ ਦੇ ਕੇ , ਜ਼ਲਾਲਤ ਦੇ ਪੇਚੇ ਹੋਰ ਮੈਂ ਚਾੜ ਨਹੀਂ ਸਕਦਾ। ਕੁਝ ਖਾਸ ਬਣਨ ਦੀਆਂ ਸਦਰਾਂ ਛੱਡ ਕੇ , ਆਮ ਜਿਹਿਆਂ ਚ ਰੁੱਲਿਆਂ ਫਿਰਦਾ ਹਾਂ , ਕਿਉਂਕਿ ਖੁਦ ਮਹੱਲ ਅਸਮਾਨੀ ਬਹਿ ਕੇ, ਲੱਖਾਂ ਮਿੱਟੀ ਚ ਰੁੱਲਦਿਆਂ ਨੂੰ ਮੈਂ ਤਾੜ ਨਹੀਂ ਸਕਦਾ। ਜੋ ਮੇਰਾ ਕਦੇ ਹੋਇਆ ਹੀ ਨਹੀਂ , ਓਹਨੂੰ ਖੋਣ ਦੇ ਗ਼ਮ ਵਿਚ ਬੈਠਾ ਰੋੰਦਾਂ ਹਾਂ , ਕਿਉਂਕਿ ਦਿਲ ਦੇ ਵਰਕੇ ਉੱਤੇ ਲਿਖੀ , ਜ਼ਜਬਾਤਾਂ ਦੀ ਕਹਾਣੀ ਨੂੰ ਆਪਣੇ ਹੱਥੀਂ ਮੈਂ ਸਾੜ ਨਹੀਂ ਸਕਦਾ। ( Sochda saan har jitt meri hai , har manzil meri hai , Main kade kise to haar nahi sakda , Ajj ant ch baithan sab kujh haar ke , Kyuki is kadar zameer nu main maar nahi sakda .. Supnian dian guddian kata ke , Aasan dian doran lapet rha ha...
alfaz, alfaaz, poetry, poetry hindi, poetry deifinition, poem, poems, kalam, shayari in hindi , words , blog, blogger, life , life quotes sayings, punjabi , culture , folk , true life , love , pain , sad quotes , sad poems , emotions, emotion pain, emotion poem