Skip to main content

KARZ

ਕੱਲ ਦੀ ਰਾਤ ਬਹੁਤ ਹੀ ਸੋਚਾਂ ਤੇ ਖਿਆਲਾਂ ਵਾਲੀ ਨਿਕਲੀ ਤੇ ਓਹਨਾਂ ਖਿਆਲਾਂ ਚੋਂ ਹੀ ਇੱਕ ਖਿਆਲ ਨੂੰ ਟੇਢਾ-ਮੇਢਾ ਜਿਦਾਂ ਵੀ ਹੋ ਸਕਿਆ ਅਲ੍ਫਾਜ਼ਾਂ ਚ ਕੈਦ ਕਰਨ ਦਾ ਜਤਨ ਕੀਤਾ ਹੈ ਤੇ ਸਾਂਝਾ ਕਰ ਰਿਹਾ ਹਾਂ। 

ਕਿਦਾਂ ਆਜ਼ਾਦ ਹੋ ਫਿਰਾਂ ਮੈਂ , ਕਿਦਾਂ ਆਬਾਦ ਹੋ ਫਿਰਾਂ ਮੈਂ ,
ਖੁਦ ਮੈਂ ਖੁਦੀ ਦਾ ਦੋਸ਼ੀ ਹਾਂ ਹੁਣ ਤੁਹਿਓਂ ਦੱਸ ਕਿਦਾਂ ਬੇਬਾਕ ਹੋ ਫਿਰਾਂ ਮੈਂ।
ਮੇਰੇ ਮੋਢਿਆਂ ਉੱਤੇ ਇੱਕ ਫਰਜ਼ ਦਾ ਬੋਝ ਹੈ ,
ਤੇ ਮੇਰੇ ਸਿਰ ਉੱਤੇ ਇੱਕ ਕਰਜ਼ ਦਾ ਬੋਝ ਹੈ।
ਕਰਜ਼ - ਜਿਹੜਾ ਮੈਂ ਚੁੱਕਿਆ ਸੀ ਆਪਣੇ ਹੀ ਕਿਸੇ ਅਜ਼ੀਜ਼ ਤੋਂ ,
ਕਿ ਤੂੰ ਮੈਨੂੰ ਦੁੱਖ ਦੇ ਤੇ ਮੈਂ ਬਦਲੇ ਚ ਤੈਨੂੰ ਲਫਜ਼ ਦਵਾਗਾਂ।
ਉਸ ਜਿਓਣ-ਜੋਗੇ ਨੇ ਮੇਰੇ ਸ਼ਬਦਾਂ ਦੀ ਲਾਜ਼ ਰੱਖ ,
ਮੈਨੂੰ ਹਰ ਸੰਭਵ ਦੁੱਖ ਦਿੱਤਾ ਤੇ ਮੈਂ ਬਦਲੇ ਚ ਕੁਝ ਲਫਜ਼ ਵੀ ਨਾ ਦੇ ਸਕਿਆਂ।
ਤੇ ਜਦ ਕਦੇ ਵੀ ਮੈਂ ਕੋਸ਼ਿਸ਼ ਕਰਦਾ ਹਾਂ ਓਹ ਕਰਜ਼ ਚੁਕਾਉਣ ਦੀ ,
ਤਾਂ ਸੱਚ ਦੱਸਾਂ ਮੇਰੀ ਜ਼ੁਬਾਨ ਰੁੱਕ ਜਾਂਦੀ ਏ ,
ਤੇ ਹੱਥਾਂ ਨੂੰ ਜਿਵੇਂ ਅਧਰੰਗ ਹੋ ਜਾਂਦਾ ਏ ,
ਤੇ ਦਿਮਾਗ ਜਿਵੇਂ ਅਲ੍ਫਾਜ਼ਾਂ ਦੀ ਘੁੰਮਣ-ਘੇਰੀ ਚ ਫਸ ਜਾਂਦਾ ਏ ,
ਤੇ ਮੇਰੇ ਸਿਰ ਤੇ ਕਰਜ਼ ਇਨ-ਬ-ਦਿਨ ਵਧਦਾ ਹੀ ਜਾ ਰਿਹਾ ਏ।
ਸੱਚ ਦੱਸਾਂ ਤਾਂ ਕਿਸੇ ਦਿਨ ਇਸੇ ਕਰਜ਼ ਦੇ ਬੋਝ ਥੱਲੇ ਆ ਕੇ ,
ਮੇਰੀ ਸੋਚ ਨੇ ਖੁਦਕੁਸ਼ੀ ਕਰ ਲੈਣੀ ਏ ,
ਤੇ ਮੇਰੀਆਂ ਆਉਣ ਵਾਲੀਆਂ ਨਸਲਾਂ ਤੋਂ ਵੀ ਇਹ ਕਰਜ਼ ਚੁਕਾ ਨਹੀਂ ਹੋਣਾ।
ਤੇ ਹੁਣ ਤੁਸੀਂ ਦੱਸੋ ਏਸ ਪੁਸ਼ਤਾਂ ਦੇ ਕਰਜ਼ ਦਾ ਤਾਪ ਹੰਢਾ ਕੇ ,
ਕਿਦਾਂ ਆਜ਼ਾਦ ਹੋ ਫਿਰਾਂ ਮੈਂ , ਕਿਦਾਂ ਆਬਾਦ ਹੋ ਫਿਰਾਂ ਮੈਂ ,
ਖੁਦ ਮੈਂ ਖੁਦੀ ਦਾ ਦੋਸ਼ੀ ਹਾਂ ਹੁਣ ਤੁਹਿਓਂ ਦੱਸ ਕਿਦਾਂ ਬੇਬਾਕ ਹੋ ਫਿਰਾਂ ਮੈਂ।

( Kidan azad ho firan main, kidan abaad ho firan main,
  Khud main khudi da doshi haan hun tuhion dass kidan bebak ho firan main .
  Mere modyan utte ik farz da bojh hai,
  Te mere sir utte ik karz da bojh hai ..
   KARZ - Jehda main chukya si apne hi kise aziz ton ,
   Ke tu mainu dukh de te main badle ch tainu lafz davanga ..
   Uss jion-joge ne mere shabdan di laaz rakh ,
   Mainu har sambhav dukh dita te main badle ch kujh lafz vi na de sakya ...
   Te jad kde vi main koshish karda haan oh karz chukaun di ,
   Ta sach dsa meri zuban rukk jandi e,
   Te hathan nu jiven adhrang ho janda e ,
   Te dimag jiven alfazan di ghumman-gheri ch fass janda e ,
   Te mere sir te karz din-b-din vadhda hi ja reha e ...
   Sach dsa ta kise din ise karz de bojh thalle aa ke,
   Meri soch ne khudkushi kar leni e ,
   Te merian aun vaalian naslan ton vi eh karz chuka nai honaa...
   Te hun tusi dasso es pushtan de karz da taap hannda ke ,
   Kidan azad ho firan main, kidan abaad ho firan main,
   Khud main khudi da doshi haan hun tuhion dass kidan bebak ho firan main ... )

Comments

Popular posts from this blog

NA MANZOORI

ਮੈਂ ਸੁਣਿਆ ਲੋਕੀਂ ਮੈਨੂੰ ਕਵੀ ਜਾਂ ਸ਼ਾਇਰ ਕਹਿੰਦੇ ਨੇ  ਕੁਝ ਕਹਿੰਦੇ ਨੇ ਦਿਲ ਦੀਆਂ ਦੱਸਣ ਵਾਲਾ  ਕੁਝ ਕਹਿੰਦੇ ਨੇ ਦਿਲ ਦੀਆਂ ਬੁੱਝਣ ਵਾਲਾ  ਕੁਝ ਕਹਿੰਦੇ ਨੇ ਰਾਜ਼ ਸੱਚ ਖੋਲਣ ਵਾਲਾ  ਤੇ ਕੁਝ ਅਲਫਾਜ਼ਾਂ ਪਿੱਛੇ ਲੁੱਕਿਆ ਕਾਇਰ ਕਹਿੰਦੇ ਨੇ  ਪਰ ਸੱਚ ਦੱਸਾਂ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ  ਕਿ ਕੋਈ ਮੇਰੇ ਬਾਰੇ ਕੀ ਕਹਿੰਦਾ ਹੈ ਤੇ ਕੀ ਕੁਝ ਨਹੀਂ ਕਹਿੰਦਾ  ਕਿਉਂਕਿ ਮੈਂ ਆਪਣੇ ਆਪ ਨੂੰ ਕੋਈ ਕਵੀ ਜਾਂ ਸ਼ਾਇਰ ਨਹੀਂ ਮੰਨਦਾ  ਕਿਉਂਕਿ ਮੈਂ ਅੱਜ ਤਕ ਕਦੇ ਇਹ ਤਾਰੇ ਬੋਲਦੇ ਨਹੀਂ ਸੁਣੇ  ਚੰਨ ਨੂੰ ਕਿਸੇ ਵੱਲ ਵੇਖ ਸ਼ਰਮਾਉਂਦੇ ਨਹੀਂ ਦੇਖਿਆ  ਨਾ ਹੀ ਕਿਸੇ ਦੀਆਂ ਜ਼ੁਲਫ਼ਾਂ `ਚੋਂ ਫੁੱਲਾਂ ਵਾਲੀ ਮਹਿਕ ਜਾਣੀ ਏ  ਤੇ ਨਾ ਹੀ ਕਿਸੇ ਦੀਆਂ ਵੰਗਾਂ ਨੂੰ ਗਾਉਂਦੇ ਸੁਣਿਆ  ਨਾ ਹੀ ਕਿਸੇ ਦੀਆਂ ਨੰਗੀਆਂ ਹਿੱਕਾਂ `ਚੋਂ  ਉੱਭਰਦੀਆਂ ਪਹਾੜੀਆਂ ਵਾਲਾ ਨਜ਼ਾਰਾ ਤੱਕਿਆ ਏ  ਨਾ ਹੀ ਤੁਰਦੇ ਲੱਕ ਦੀ ਕਦੇ ਤਰਜ਼ ਫੜੀ ਏ  ਤੇ ਨਾ ਹੀ ਸਾਹਾਂ ਦੀ ਤਾਲ `ਤੇ ਕਦੇ ਹੇਕਾਂ ਲਾਈਆਂ ਨੇ  ਪਰ ਮੈਂ ਖੂਬ ਸੁਣੀ ਏ  ਗੋਹੇ ਦਾ ਲਵਾਂਡਾ ਚੁੱਕ ਕੇ ਉੱਠਦੀ ਬੁੜੀ ਦੇ ਲੱਕ ਦੀ ਕੜਾਕ  ਤੇ ਨਿਓਂ ਕੇ ਝੋਨਾ ਲਾਉਂਦੇ ਬੁੜੇ ਦੀ ਨਿਕਲੀ ਆਹ  ਮੈਂ ਦੇਖੀ ਏ  ਫਾਹਾ ਲੈ ਕੇ ਮਰੇ ਜੱਟ ਦੇ ਬਲਦਾਂ ਦੀ ਅੱਖਾਂ `ਚ ਨਮੋਸ਼ੀ  ਤੇ ਪੱਠੇ ਖਾਂਦੀ ਦੁੱਧ-ਸੁੱਕੀ ਫੰਡਰ ਗਾਂ ਦੇ ਦਿਲ ਦੀ...

अर्ज़ी / ARZI

आज कोई गीत या कोई कविता नहीं, आज सिर्फ एक अर्ज़ी लिख रहा हूँ , मन मर्ज़ी से जीने की मन की मर्ज़ी लिख रहा हूँ । आज कोई ख्वाब  , कोई  हसरत  या कोई इल्तिजा नहीं , आज बस इस खुदी की खुद-गर्ज़ी लिख रहा हूँ ,  मन मर्ज़ी से जीने की मन की मर्ज़ी लिख रहा हूँ ।  कि अब तक जो लिख-लिख कर पन्ने काले किये , कितने लफ्ज़ कितने हर्फ़ इस ज़ुबान के हवाले किये , कि कितने किस्से इस दुनिआ के कागज़ों पर जड़ दिए , कितने लावारिस किरदारों को कहानियों के घर दिए , खोलकर देखी जो दिल की किताब तो एहसास हुआ कि अब तक  जो भी लिख रहा हूँ सब फ़र्ज़ी लिख रहा हूँ। लेकिन आज कोई दिल बहलाने वाली झूठी उम्मीद नहीं , आज बस इन साँसों में सहकती हर्ज़ी लिख रहा हूँ , मन मर्ज़ी से जीने की मन की मर्ज़ी लिख रहा हूँ । कि आवारा पंछी हूँ एक , उड़ना चाहता हूँ ऊँचे पहाड़ों में , नरगिस का फूल हूँ एक , खिलना चाहता हूँ सब बहारों में , कि बेबाक आवाज़ हूँ एक, गूँजना चाहता हूँ खुले आसमान पे , आज़ाद अलफ़ाज़ हूँ एक, गुनगुनाना चाहता हूँ हर ज़ुबान पे , खो जाना चाहता हूँ इस हवा में बन के एक गीत , बस...

BHEED

भीड़    इस मुल्क में    अगर कुछ सबसे खतरनाक है तो यह भीड़ यह भीड़ जो ना जाने कब कैसे  और कहाँ से निकल कर आ जाती है और छा जाती है सड़कों पर   और धूल उड़ा कर    खो जाती है उसी धूल में कहीं   लेकिन पीछे छोड़ जाती है   लाल सुरख गहरे निशान   जो ता उम्र उभरते दिखाई देते हैं   इस मुल्क के जिस्म पर लेकिन क्या है यह भीड़   कैसी है यह भीड़    कौन है यह भीड़   इसकी पहचान क्या है   इसका नाम क्या है   इसका जाति दीन धर्म ईमान क्या है   इसका कोई जनम सर्टिफिकेट नहीं हैं क्या   इसका कोई पैन आधार नहीं है क्या   इसकी उँगलियों के निशान नहींं हैं क्या इसका कोई वोटर कार्ड या    कोई प्रमाण पत्र नहीं हैं क्या   भाषण देने वालो में   इतनी चुप्पी क्यों है अब इन सब बातों के उत्तर नहीं हैं क्या उत्तर हैं उत्तर तो हैं लेकिन सुनेगा कौन सुन भी लिया तो सहेगा कौन और सुन‌कर पढ़कर अपनी आवाज़ में कहेगा कौन लेकिन अब लिखना पड़ेगा अब पढ़ना पड़ेगा  कहना सुनना पड़ेगा सहना...