Skip to main content

IK KAHANI LIKH REHA

ਇਹ ਕੁਝ ਲਾਈਨਾਂ ਕਾਫੀ ਚਿਰ ਤੋਂ ਥੱਕੇ ਆਪਣੇ ਮਨ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਵਿੱਚ ਹੀ ਲਿਖੀਆਂ ਗਈਆਂ ਤੇ ਸੋਚਿਆ ਕਿ ਸਾਂਝੀਆਂ ਕਰ ਹੀ ਲਵਾਂ। ਤੇ ਬਾਕੀ ਇਹਨਾਂ ਲਾਈਨਾਂ ਨੂੰ ਮੈਂ ਸਹੀ-ਗ਼ਲਤ ਦੀ ਤੱਕੜੀ ਚ ਨਹੀਂ ਤੋਲਿਆ।  ਜੋ ਹਨ ਓਹ ਲਿਖਤੀਆਂ।

ਇੱਕ ਕਹਾਣੀ ਲਿਖ ਰਿਹਾ ਹਾਂ , ਪਰ ਕੀ ਕਰਾਂ ਕਿਰਦਾਰਾਂ ਦੀ ਘਾਟ ਏ। 
ਤੇ ਜਿੰਨੇ ਕੁ ਕਿਰਦਾਰ ਨੇ ਓਹਨਾਂ ਚ ਵਿਚਾਰਾਂ ਦੀ ਘਾਟ ਏ। 
ਇੱਕ ਕਹਾਣੀ ਲਿਖ ਰਿਹਾ ਹਾਂ , ਪਰ ਕਿਰਦਾਰਾਂ ਦੀ ਘਾਟ ਏ। 

ਹੀਰ ਰਾਂਝੇ ਵਾਂਗੂੰ ਮੈਂ ਵੀ ਕੋਈ ਇਸ਼ਕ਼ ਕਿਤਾਬੀ ਜੜਾਂ ,
ਮਨ ਦੀਆਂ ਮੋਈਆਂ ਸਦਰਾਂ ਨੂੰ ਮੁੜ ਤੋਂ ਜ਼ਜਬਾਤੀ ਕਰਾਂ ,
ਫ਼ਿਰ ਤੋਂ ਧੜ੍ਕਾਵਾਂ ਹੋ ਗਏ ਜੋ ਪਥਰੀਲੇ ਸੀਨੇ , 
ਪਰ ਕੀ ਕਰਾਂ ਪਿਆਰਾਂ ਦੀ ਘਾਟ ਏ। 
ਇੱਕ ਕਹਾਣੀ ਲਿਖ ਰਿਹਾ ਹਾਂ , ਪਰ ਕਿਰਦਾਰਾਂ ਦੀ ਘਾਟ ਏ।

ਦਿਲ ਤਾਂ ਮੇਰਾ ਵੀ ਕਰਦਾ ਕੋਈ ਜੱਗਾ ਕੋਈ ਸੁੱਚਾ ਸੂਰਮਾ ਜੰਮਾਂ ,
ਪੱਟਾਂ ਤੇ ਥਾਪੀ, ਮਾਰ ਕੇ ਬੜਕਾਂ ਸਾਰੀ ਦੁਨੀਆ ਥੰਮਾਂ ,
ਲਵਾਂ ਮੈਂ ਵੀ ਬਦਲੇ ਵਾਰ ਅਲ੍ਫਾਜ਼ਾਂ ਦੇ ਚਲਾ ਕੇ ,
ਪਰ ਕੀ ਕਰਾਂ ਤਕਰਾਰਾਂ ਦੀ ਘਾਟ ਏ। 
ਇੱਕ ਕਹਾਣੀ ਲਿਖ ਰਿਹਾ ਹਾਂ , ਪਰ ਕਿਰਦਾਰਾਂ ਦੀ ਘਾਟ ਏ। 

ਮੈਂ ਵੀ ਗੀਤਾਂ ਦੇ ਵੇਹੜੇ ਵਿੱਚ ਲਾਵਾਂ ਧੀਆਂ ਦੇ ਮੇਲੇ ,
ਮੁੜ ਵਸਾਵਾਂ ਜੋ ਸਦਿਓਂ ਲੰਘ ਗਏ ਵੇਲੇ ,
ਮੈਂ ਵੀ ਰੱਖ ਸ਼ਰਮ ਦਾ ਪਰਦਾ ਕੋਈ ਇਸ਼ਕ਼ ਚਲਾਵਾਂ ,
ਪਰ ਕੀ ਕਰਾਂ ਸਭਿਆਚਾਰਾਂ ਦੀ ਘਾਟ ਏ। 
ਇੱਕ ਕਹਾਣੀ ਲਿਖ ਰਿਹਾ ਹਾਂ , ਪਰ ਕਿਰਦਾਰਾਂ ਦੀ ਘਾਟ ਏ।

ਨਾਪਾਂ ਮੈਂ ਵੀ ਸਤਰਾਂ ਦੇ ਫੀਤੇ ਨਾਲ ਕੁਦਰਤ ਦੀਆਂ ਵਾਟਾਂ ,
ਲਿਖਾਂ ਬਿੱਲੀਆਂ ਦੇ ਰੋਣੇ ਤੇ ਗਾਉਂਦੀ ਬੁਲਬੁਲ ਦੀਆਂ ਬਾਤਾਂ ,
ਖਿਵਿਆਂ ਦੀ ਤ੍ਰੇਲ ਚ ਮਹਿਕਾਵਾਂ ਕੋਈ ਬਾਗ ਫੁੱਲਾਂ ਦਾ ,
ਪਰ ਕੀ ਕਰਾਂ ਵਾੜਾਂ ਦੀ ਘਾਟ ਏ। 
ਇੱਕ ਕਹਾਣੀ ਲਿਖ ਰਿਹਾ ਹਾਂ , ਪਰ ਕਿਰਦਾਰਾਂ ਦੀ ਘਾਟ ਏ।

ਰੋ-ਰੋ ਲਿਖ ਦਿਆਂ ਸਾਰੇ ਦੁੱਖ ਇਸ ਜਹਾਨ ਦੇ ,
ਲਫਜ਼ਾਂ ਲੇਖੇ ਲਾ ਦਿਆਂ ਸਾਰੇ ਸੁੱਖ ਇਸ ਜਾਨ ਦੇ,
ਖੁਦ ਰੋਵਾਂ ਤੇ ਸਬ ਨੂੰ ਰੁਲਾਵਾਂ ਭਰ ਕੇ ਅੱਖਾਂ ਦੇ ਛਲਾਵੇ ,
ਪਰ ਕੀ ਕਰਾਂ ਫਟਕਾਰਾਂ ਦੀ ਘਾਟ ਏ। 
ਇੱਕ ਕਹਾਣੀ ਲਿਖ ਰਿਹਾ ਹਾਂ , ਪਰ ਕਿਰਦਾਰਾਂ ਦੀ ਘਾਟ ਏ।

ਮੈਂ ਵੀ ਕੋਈ ਲੋਹ-ਕਥਾ ਲਿਖ ਕਿਸੇ ਕੀਰਤੀ ਦਾ ਮਾਨ ਵਧਾਵਾਂ ,
ਯਾਂ ਲਿਖ ਕੇ ਕੋਈ ਲੂਣਾ ਕਿਸੇ ਔਰਤ ਦੀ ਸ਼ਾਨ ਵਧਾਵਾਂ ,
ਦਿਲ ਤਾਂ ਮੇਰਾ ਵੀ ਕਰਦਾ ਬਣਾ ਕੋਈ ਸ਼ਿਵ ਯਾਂ ਪਾਸ਼ ,
ਪਰ ਕੀ ਕਰਾਂ ਦਿਲ ਤੇ ਪਈਆਂ ਮਾਰਾਂ ਦੀ ਘਾਟ ਏ। 
ਇੱਕ ਕਹਾਣੀ ਲਿਖ ਰਿਹਾ ਹਾਂ , ਪਰ ਕਿਰਦਾਰਾਂ ਦੀ ਘਾਟ ਏ।

( Ik kahani likh reha , par ki kra kirdaran di ghaat e ,
  Te jine ku kirdar ne ohna ch vicharan di ghaat e,
  Ik kahani likh reha , par kirdaran di ghaat e..

  Heer Ranjhe vangu main vi koi ishq kitabi jadaan,
  Man dian moyian sadran nu murh to zazbati karaan,
  Fir to dhadkavan ho gye jo pathreele seene ,
  Par ki kra pyaran di ghaat e.
  Ik kahani likh reha , par kirdaran di ghaat e..

  Dil ta mera vi karda koi Jagga koi Sucha Surma jamma,
  Pattan te thapi , maar ke badkan sari dunia thamma ,
  Lavaan mein v badle vaar alfazan de chala k,
  Par ki kra takraran di ghaat e.
  Ik kahani likh reha , par kirdaran di ghaat e..

  Mein vi geetan de vehde ch laavan dhian de mele,
  Murh vasaavan jo sadion langh gye vele,
  Mein vi rakh sharam da parda koi ishq chalavan,
  Par ki kra sabhyacharan di ghaat e.
  Ik kahani likh reha , par kirdaran di ghaat e..

  Naapan mein v satran de feete nal kudrat dian vaatan ,
  Likha billian de rone te gaundi bulbul dian baatan,
  Khivean di trel ch mehkavan koi baag phullan da,
  Par ki kra vaarhan di ghaat e.
  Ik kahani likh reha , par kirdaran di ghaat e..

  Ro-ro likh dyan sare dukh es jahan de,
  Lafzan lekhe laa dyan sare sukh es jaan de,
  Khud rovan te sab nu rulaavan bhar k akhan de chhalave,
  Par ki kra fatkaran di ghaat e.
  Ik kahani likh reha , par kirdaran di ghaat e..

  Mein vi koi Loh-Katha likh kise keerti da maan vadhavan,
  Ya likh k koi Loona kise aurat di shaan vadhavan,
  Dil ta mera vi karda bna koi SHIV ya PAASH ,
  Par ki kra dil te payian maaran di ghaat e ,
  Ik kahani likh reha , par kirdaran di ghaat e... )

Comments

Popular posts from this blog

NA MANZOORI

ਮੈਂ ਸੁਣਿਆ ਲੋਕੀਂ ਮੈਨੂੰ ਕਵੀ ਜਾਂ ਸ਼ਾਇਰ ਕਹਿੰਦੇ ਨੇ  ਕੁਝ ਕਹਿੰਦੇ ਨੇ ਦਿਲ ਦੀਆਂ ਦੱਸਣ ਵਾਲਾ  ਕੁਝ ਕਹਿੰਦੇ ਨੇ ਦਿਲ ਦੀਆਂ ਬੁੱਝਣ ਵਾਲਾ  ਕੁਝ ਕਹਿੰਦੇ ਨੇ ਰਾਜ਼ ਸੱਚ ਖੋਲਣ ਵਾਲਾ  ਤੇ ਕੁਝ ਅਲਫਾਜ਼ਾਂ ਪਿੱਛੇ ਲੁੱਕਿਆ ਕਾਇਰ ਕਹਿੰਦੇ ਨੇ  ਪਰ ਸੱਚ ਦੱਸਾਂ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ  ਕਿ ਕੋਈ ਮੇਰੇ ਬਾਰੇ ਕੀ ਕਹਿੰਦਾ ਹੈ ਤੇ ਕੀ ਕੁਝ ਨਹੀਂ ਕਹਿੰਦਾ  ਕਿਉਂਕਿ ਮੈਂ ਆਪਣੇ ਆਪ ਨੂੰ ਕੋਈ ਕਵੀ ਜਾਂ ਸ਼ਾਇਰ ਨਹੀਂ ਮੰਨਦਾ  ਕਿਉਂਕਿ ਮੈਂ ਅੱਜ ਤਕ ਕਦੇ ਇਹ ਤਾਰੇ ਬੋਲਦੇ ਨਹੀਂ ਸੁਣੇ  ਚੰਨ ਨੂੰ ਕਿਸੇ ਵੱਲ ਵੇਖ ਸ਼ਰਮਾਉਂਦੇ ਨਹੀਂ ਦੇਖਿਆ  ਨਾ ਹੀ ਕਿਸੇ ਦੀਆਂ ਜ਼ੁਲਫ਼ਾਂ `ਚੋਂ ਫੁੱਲਾਂ ਵਾਲੀ ਮਹਿਕ ਜਾਣੀ ਏ  ਤੇ ਨਾ ਹੀ ਕਿਸੇ ਦੀਆਂ ਵੰਗਾਂ ਨੂੰ ਗਾਉਂਦੇ ਸੁਣਿਆ  ਨਾ ਹੀ ਕਿਸੇ ਦੀਆਂ ਨੰਗੀਆਂ ਹਿੱਕਾਂ `ਚੋਂ  ਉੱਭਰਦੀਆਂ ਪਹਾੜੀਆਂ ਵਾਲਾ ਨਜ਼ਾਰਾ ਤੱਕਿਆ ਏ  ਨਾ ਹੀ ਤੁਰਦੇ ਲੱਕ ਦੀ ਕਦੇ ਤਰਜ਼ ਫੜੀ ਏ  ਤੇ ਨਾ ਹੀ ਸਾਹਾਂ ਦੀ ਤਾਲ `ਤੇ ਕਦੇ ਹੇਕਾਂ ਲਾਈਆਂ ਨੇ  ਪਰ ਮੈਂ ਖੂਬ ਸੁਣੀ ਏ  ਗੋਹੇ ਦਾ ਲਵਾਂਡਾ ਚੁੱਕ ਕੇ ਉੱਠਦੀ ਬੁੜੀ ਦੇ ਲੱਕ ਦੀ ਕੜਾਕ  ਤੇ ਨਿਓਂ ਕੇ ਝੋਨਾ ਲਾਉਂਦੇ ਬੁੜੇ ਦੀ ਨਿਕਲੀ ਆਹ  ਮੈਂ ਦੇਖੀ ਏ  ਫਾਹਾ ਲੈ ਕੇ ਮਰੇ ਜੱਟ ਦੇ ਬਲਦਾਂ ਦੀ ਅੱਖਾਂ `ਚ ਨਮੋਸ਼ੀ  ਤੇ ਪੱਠੇ ਖਾਂਦੀ ਦੁੱਧ-ਸੁੱਕੀ ਫੰਡਰ ਗਾਂ ਦੇ ਦਿਲ ਦੀ...

अर्ज़ी / ARZI

आज कोई गीत या कोई कविता नहीं, आज सिर्फ एक अर्ज़ी लिख रहा हूँ , मन मर्ज़ी से जीने की मन की मर्ज़ी लिख रहा हूँ । आज कोई ख्वाब  , कोई  हसरत  या कोई इल्तिजा नहीं , आज बस इस खुदी की खुद-गर्ज़ी लिख रहा हूँ ,  मन मर्ज़ी से जीने की मन की मर्ज़ी लिख रहा हूँ ।  कि अब तक जो लिख-लिख कर पन्ने काले किये , कितने लफ्ज़ कितने हर्फ़ इस ज़ुबान के हवाले किये , कि कितने किस्से इस दुनिआ के कागज़ों पर जड़ दिए , कितने लावारिस किरदारों को कहानियों के घर दिए , खोलकर देखी जो दिल की किताब तो एहसास हुआ कि अब तक  जो भी लिख रहा हूँ सब फ़र्ज़ी लिख रहा हूँ। लेकिन आज कोई दिल बहलाने वाली झूठी उम्मीद नहीं , आज बस इन साँसों में सहकती हर्ज़ी लिख रहा हूँ , मन मर्ज़ी से जीने की मन की मर्ज़ी लिख रहा हूँ । कि आवारा पंछी हूँ एक , उड़ना चाहता हूँ ऊँचे पहाड़ों में , नरगिस का फूल हूँ एक , खिलना चाहता हूँ सब बहारों में , कि बेबाक आवाज़ हूँ एक, गूँजना चाहता हूँ खुले आसमान पे , आज़ाद अलफ़ाज़ हूँ एक, गुनगुनाना चाहता हूँ हर ज़ुबान पे , खो जाना चाहता हूँ इस हवा में बन के एक गीत , बस...

BHEED

भीड़    इस मुल्क में    अगर कुछ सबसे खतरनाक है तो यह भीड़ यह भीड़ जो ना जाने कब कैसे  और कहाँ से निकल कर आ जाती है और छा जाती है सड़कों पर   और धूल उड़ा कर    खो जाती है उसी धूल में कहीं   लेकिन पीछे छोड़ जाती है   लाल सुरख गहरे निशान   जो ता उम्र उभरते दिखाई देते हैं   इस मुल्क के जिस्म पर लेकिन क्या है यह भीड़   कैसी है यह भीड़    कौन है यह भीड़   इसकी पहचान क्या है   इसका नाम क्या है   इसका जाति दीन धर्म ईमान क्या है   इसका कोई जनम सर्टिफिकेट नहीं हैं क्या   इसका कोई पैन आधार नहीं है क्या   इसकी उँगलियों के निशान नहींं हैं क्या इसका कोई वोटर कार्ड या    कोई प्रमाण पत्र नहीं हैं क्या   भाषण देने वालो में   इतनी चुप्पी क्यों है अब इन सब बातों के उत्तर नहीं हैं क्या उत्तर हैं उत्तर तो हैं लेकिन सुनेगा कौन सुन भी लिया तो सहेगा कौन और सुन‌कर पढ़कर अपनी आवाज़ में कहेगा कौन लेकिन अब लिखना पड़ेगा अब पढ़ना पड़ेगा  कहना सुनना पड़ेगा सहना...