ਕੱਲ ਦੀ ਰਾਤ ਬਹੁਤ ਹੀ ਸੋਚਾਂ ਤੇ ਖਿਆਲਾਂ ਵਾਲੀ ਨਿਕਲੀ ਤੇ ਓਹਨਾਂ ਖਿਆਲਾਂ ਚੋਂ ਹੀ ਇੱਕ ਖਿਆਲ ਨੂੰ ਟੇਢਾ-ਮੇਢਾ ਜਿਦਾਂ ਵੀ ਹੋ ਸਕਿਆ ਅਲ੍ਫਾਜ਼ਾਂ ਚ ਕੈਦ ਕਰਨ ਦਾ ਜਤਨ ਕੀਤਾ ਹੈ ਤੇ ਸਾਂਝਾ ਕਰ ਰਿਹਾ ਹਾਂ। ਕਿਦਾਂ ਆਜ਼ਾਦ ਹੋ ਫਿਰਾਂ ਮੈਂ , ਕਿਦਾਂ ਆਬਾਦ ਹੋ ਫਿਰਾਂ ਮੈਂ , ਖੁਦ ਮੈਂ ਖੁਦੀ ਦਾ ਦੋਸ਼ੀ ਹਾਂ ਹੁਣ ਤੁਹਿਓਂ ਦੱਸ ਕਿਦਾਂ ਬੇਬਾਕ ਹੋ ਫਿਰਾਂ ਮੈਂ। ਮੇਰੇ ਮੋਢਿਆਂ ਉੱਤੇ ਇੱਕ ਫਰਜ਼ ਦਾ ਬੋਝ ਹੈ , ਤੇ ਮੇਰੇ ਸਿਰ ਉੱਤੇ ਇੱਕ ਕਰਜ਼ ਦਾ ਬੋਝ ਹੈ। ਕਰਜ਼ - ਜਿਹੜਾ ਮੈਂ ਚੁੱਕਿਆ ਸੀ ਆਪਣੇ ਹੀ ਕਿਸੇ ਅਜ਼ੀਜ਼ ਤੋਂ , ਕਿ ਤੂੰ ਮੈਨੂੰ ਦੁੱਖ ਦੇ ਤੇ ਮੈਂ ਬਦਲੇ ਚ ਤੈਨੂੰ ਲਫਜ਼ ਦਵਾਗਾਂ। ਉਸ ਜਿਓਣ-ਜੋਗੇ ਨੇ ਮੇਰੇ ਸ਼ਬਦਾਂ ਦੀ ਲਾਜ਼ ਰੱਖ , ਮੈਨੂੰ ਹਰ ਸੰਭਵ ਦੁੱਖ ਦਿੱਤਾ ਤੇ ਮੈਂ ਬਦਲੇ ਚ ਕੁਝ ਲਫਜ਼ ਵੀ ਨਾ ਦੇ ਸਕਿਆਂ। ਤੇ ਜਦ ਕਦੇ ਵੀ ਮੈਂ ਕੋਸ਼ਿਸ਼ ਕਰਦਾ ਹਾਂ ਓਹ ਕਰਜ਼ ਚੁਕਾਉਣ ਦੀ , ਤਾਂ ਸੱਚ ਦੱਸਾਂ ਮੇਰੀ ਜ਼ੁਬਾਨ ਰੁੱਕ ਜਾਂਦੀ ਏ , ਤੇ ਹੱਥਾਂ ਨੂੰ ਜਿਵੇਂ ਅਧਰੰਗ ਹੋ ਜਾਂਦਾ ਏ , ਤੇ ਦਿਮਾਗ ਜਿਵੇਂ ਅਲ੍ਫਾਜ਼ਾਂ ਦੀ ਘੁੰਮਣ-ਘੇਰੀ ਚ ਫਸ ਜਾਂਦਾ ਏ , ਤੇ ਮੇਰੇ ਸਿਰ ਤੇ ਕਰਜ਼ ਇਨ-ਬ-ਦਿਨ ਵਧਦਾ ਹੀ ਜਾ ਰਿਹਾ ਏ। ਸੱਚ ਦੱਸਾਂ ਤਾਂ ਕਿਸੇ ਦਿਨ ਇਸੇ ਕਰਜ਼ ਦੇ ਬੋਝ ਥੱਲੇ ਆ ਕੇ , ਮੇਰੀ ਸੋਚ ਨੇ ਖੁਦਕੁਸ਼ੀ ਕਰ ਲੈਣੀ ਏ , ਤੇ ਮੇਰੀਆਂ ਆਉਣ ਵਾਲੀਆਂ ਨਸਲਾਂ ਤੋਂ ਵੀ ਇਹ ਕਰਜ਼ ਚੁਕਾ ਨਹੀਂ ਹੋਣਾ। ਤੇ ਹੁਣ ਤੁਸੀਂ ਦੱ...
alfaz, alfaaz, poetry, poetry hindi, poetry deifinition, poem, poems, kalam, shayari in hindi , words , blog, blogger, life , life quotes sayings, punjabi , culture , folk , true life , love , pain , sad quotes , sad poems , emotions, emotion pain, emotion poem